ਪੰਨਾ:ਦਲੇਰ ਕੌਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਕਰੀਏ, ਸੋ ਵਾਹਿਗੁਰੂ ਨੇ ਸਾਡੀ ਮੇਹਨਤ ਸਫਲ ਕੀਤੀ!! ਜੇਕਰ ਅਸੀਂ ਇਕ ਛਿਨ ਵੀ ਹੋਰ ਚਿਰਾਕੇ ਪਹੁੰਚਦੇ ਤਾਂ ਬਿਨਾਂ ਹੱਥ ਮਲਣ ਤੋਂ ਹੋਰ ਕੁਛ ਹੱਥ ਨਾ ਆਉਂਦਾ।

ਬਹਾਦਰ ਸਿੰਘ-ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਮੇਰੇ ਸੰਕਟਾਂ ਦੀ ਤੁਹਾਨੂੰ ਖ਼ਬਰ ਕਿਸਤਰਾਂ ਲੱਗੀ, ਤੇ ਨਾ ਹੀ ਵੇਹਲ ਮਿਲਿਆ ਹੈ ਕਿ ਆਪ ਪਾਸੋਂ ਏਹ ਗੱਲ ਪੁੱਛਕੇ ਆਪਣਾ ਸੰਸਾ ਦੂਰ ਕਰਾਂ, ਅੱਜ ਮੈਨੂੰ ਆਸ਼ਾ ਹੈ ਕਿ ਆਪ ਮੇਰੇ ਏਸ ਸੰਸੇ ਨੂੰ ਦੂਰ ਕਰ ਦੇਵੋਗੇ।

ਸਰਦਾਰ-ਵਾਹ! ਏਹ ਕੇਹੜੀ ਗੁਪਤ ਗੱਲ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤੁਹਾਡਾ ਇੱਜ਼ਤਬੇਗ ਨਾਲ ਯੁੱਧ ਹੋਯਾ ਸੀ ਤਾਂ ਪੰਜ ਸਿੰਘ ਮਾਰੇ ਗਏ ਸਨ ਤੇ ਤੁਸੀ ਅਰ ਤੁਹਾਡੀ ਪਤਨੀ ਤੇ ਹਰਨਾਮ ਸਿੰਘ ਤਿੰਨੇ ਫੱਟੜ ਹੋਕੇ ਤੁਰਕਾਂ ਦੀ ਕੈਦ ਵਿਚ ਪੈ ਗਏ ਸੀ। ਤੁਸੀ ਤੇ ਦਲੇਰ ਕੌਰ ਤਾਂ ਸਖਤ ਪਹਿਰੇ ਵਿਚ ਰੱਖੇ ਗਏ ਸਾਓ, ਪਰ ਹਰਨਾਮ ਸਿੰਘ ਦੀ ਕਿਸੇ ਐਡੀ ਪ੍ਰਵਾਹ ਨਾ ਕੀਤੀ, ਜਿਸਦਾ ਏਹ ਲਾਭ ਹੋਯਾ ਕਿ ਉਸਨੂੰ ਕੈਦ ਵਿਚੋਂ ਬਚਕੇ ਨਿਕਲ ਆਉਣ ਦਾ ਸਮਾਂ ਮਿਲ ਗਿਆ, ਕੈਦੋਂ ਨਿਕਲਕੇ ਓਹ ਤੁਹਾਨੂੰ ਛੁਡਾਉਣ ਦੇ ਫਿਕਰ ਵਿਚ ਲੱਗਾ, ਕਈ ਦਿਨ ਲੰਘ ਗਏ, ਕੋਈ ਮੌਕਾ ਹੱਥ ਨਾ ਲੱਗਾ, ਛੇਕੜ ਜਦ ਉਸਨੇ ਤੁਹਾਡੇ ਜ੍ਵਾਲਾ ਦੀ ਭੇਟਾ ਕੀਤੇ ਜਾਣ ਦਾ ਢੰਡੋਰਾ ਸੁਣਿਆਂ,ਤਾਂ ਨਸਦਾ ਭੱਜਦਾ ਲਗੇ ਪਾਸ ਪਹੁੰਚਾ, ਕਿਉਂਕਿ ਓਥੇ ਇਕੱਲੇ ਆਦਮੀ ਨਾਲ ਨਹੀਂ ਸੀ। ਸਤਿਗੁਰੂ ਦੀ ਦਯਾ ਨਾਲ ਛੇਤੀ ਹੀ ਕਰਨ ਸਾਨੂੰ ਲੱਭ ਲਿਆ ਤੇ ਸਾਰਾ ਹਾਲ ਸੁਣਾਯਾ।