ਪੰਨਾ:ਦਲੇਰ ਕੌਰ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਕਿ ਆਪਦਾ ਬ੍ਰਿਤਾਂਤ ਬੜਾ ਅਸਚਰਜ ਹੈ, ਮੈਨੂੰ ਅਜ ਤਕ ਆਪਦਾ ਬ੍ਰਿਤਾਂਤ ਸੁਣਨ ਦਾ ਸਮਾਂ ਨਹੀਂ ਮਿਲਿਆ, ਜੇਕਰ ਤੁਸੀ ਆਪਣਾ ਬ੍ਰਿਤਾਂਤ ਸੁਣਾਉਣਾ ਹੀ ਅਰੰਭ ਦੇਵੋ ਤਾਂ ਜੀ ਤਾਂ ਲਗਾ ਰਹੇ।

ਦੁਖਭੰਜਨ ਸਿੰਘ-ਮੇਰੇ ਨਾਲੋਂ ਵੱਧ ਅਸਚਰਜ ਬ੍ਰਿਤਾਂਤ ਤਾਂ ਭਾਈ ਦੁਸ਼ਟਦਮਨ ਸਿੰਘ ਜੀ ਦਾ ਹੈ।
੧-ਪਹਿਲਾਂ ਆਪ ਆਪਣਾ ਬ੍ਰਿਤਾਂਤ ਸਣਾਓ, ਫੇਰ ਭਾਈ ਦੁਸ਼ਟਦਮਨ ਸਿੰਘ ਜੀ ਅੱਗੇ ਬੇਨਤੀ ਕਰਾਂਗੇ ਕਿ ਓਹ ਆਪਣਾ ਬ੍ਰਿਤਾਂਤ ਸੁਨਾਉਣ।
ਬਹਾਦਰ ਸਿੰਘ-ਹਾਂ, ਹਾਂ ਠੀਕ ਹੈ; ਵੀਰ ਜੀ, ਭਰਾ ਹੁਰਾਂ ਦਾ ਕਹਿਣਾ ਮੰਨ ਲਓ।
ਭਾਈ ਦੁਖਭੰਜਨ ਸਿੰਘ ਜੀ ਆਪਣੇ ਭਰਾਵਾਂ ਦਾ ਕਿਹਾ ਮੋੜ ਨ ਸਕੇ ਤੇ ਸਾਰੇ ਸਿੰਘ ਭਾਈ ਜੀ ਦਾ ਜੀਵਨ ਸੁਣਨ ਲਈ ਤਿਆਰ ਹੋ ਬੈਠੇ ਤਾਂ ਭਾਈ ਜੀ ਨੈ ਇਸ ਪ੍ਰਕਾਰ ਕਹਿਣਾ ਅਰੰਭ ਕੀਤਾ:-
"ਪਯਾਰੇ ਵੀਰ, ਮੈਂ ਜੋ ਇਸ ਵੇਲੇ ਆਪਣੇ ਸਾਹਮਣੇ ਦੁਖਭੰਜਨ ਸਿੰਘ ਨਾਮ ਰਖਾ ਕੇ ਬੈਠਾ ਹੋਯਾ ਆਪਦੇ ਦਰਸ਼ਨ ਕਰ ਰਿਹਾ ਹਾਂ, ਮੁੱਢ ਤੋਂ ਹੀ ਇਸ ਤਰ੍ਹਾਂ ਦਾ ਨਹੀਂ ਹਾਂ, ਮੇਰੀ ਜੀਵਨ ਕਥਾ ਬੜੀ ਦਰਦਨਾਕ ਹੈ, ਮੈਨੂੰ ਅਜ ਤੋਂ ਡੇਢ ਵਰ੍ਹਾ ਪਹਿਲਾਂ ਏਹ ਵੀ ਪਤਾ ਨਹੀਂ ਸੀ ਕਿ ਸਿੱਖ ਕਿਸਨੂੰ ਆਖਦੇ ਹਨ? ਸਿੱਖਾਂ ਦੇ ਮੁਖ ਅਸੂਲ ਕੀ ਹਨ? ਤੇ ਸਿੱਖੀ ਧਾਰਨ ਕੀਤਿਆਂ ਕੀ ਸੁਆਦ ਆਉਂਦਾ ਹੈ? ਮੈਨੂੰ ਜੋ ਕੁਛ ਪਤਾ ਸੀ ਓਹ ਕੇਵਲ ਏਹ ਸੀ ਕਿ ਸਿੱਖ ਇਕ ਤਰਾਂ ਦੇ ਡਾਕੂ ਹੁੰਦੇ ਹਨ, ਨਿਰੇ ਮਲੰਗ, ਨਾਂ ਘਰ