ਪੰਨਾ:ਦਲੇਰ ਕੌਰ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੮)

ਤਰ੍ਹਾਂ ਦਾ ਤਰਸ ਪਾਉਣ ਦੀ ਥਾਂ ਸਗੋਂ ਉਸਦੇ ਗੁੱਸੇ ਦੀ ਭੜਕਦੀ ਜੁਆਲਾ ਨੂੰ ਭੜਕਾ ਦਿਤਾ, ਅਰ ਓਹ ਕਚੀਚੀ ਵੱਟਕੇ ਮੇਰੇ ਵਲ ਆਇਆ, ਇਕ ਹੱਥ ਮੇਰੀ ਗਿੱਚੀ ਵਿਚ ਤੇ ਦੂਜਾ ਦੋਹਾਂ ਲੱਤਾਂ ਨੂੰ ਪਾਕੇ ਉਸ ਦੈਂਤ ਨੇ ਮੈਨੂੰ ਖਿੱਦੋ ਵਾਂਗ ਚੁੱਕ ਲਿਆ। ਤੇ "ਲੋ ਤੁਮ ਭੀ ਪਗੜੀ ਕੇ ਸਾਥ ਹੀ ਜਾਓ" ਕਹਕੇ ਖੂਹ ਵਲ ਲੈ ਤੁਰਿਆ, ਮੈਂ ਸਮਝ ਲਿਆ ਕਿ ਇਹ ਮੈਨੂੰ ਖੂਹ ਵਿਚ ਡੋਬਣ ਲੈ ਚਲਿਆ ਹੈ। ਪਰ ਕੀ ਕਰ ਸਕਦਾ ਸਾਂ? ਇਕ ਅੱਖ ਦੇ ਫੋਰ ਵਿਚ ਮੇਰੇ ਦਿਲ ਵਿਚ ਹਜ਼ਾਰਾਂ ਖਿਆਲ ਫਿਰ ਨਿਕਲੇ "ਹੇ ਮਹਾਂ ਦੇਵ ਭੋਲੇ, ਹੇ ਰਾਵਣ ਨੂੰ ਮਾਰਕੇ ਦੇਵਤਿਆਂ ਦੀ ਰੱਖਯਾ ਕਰਨ ਵਾਲੇ, ਹੇ ਕੰਸ ਦਾ ਸੰਘਾਰ ਕਰਕੇ ਜੱਸ ਖੱਟਣ ਵਾਲੇ, ਹੇ ਹਨੂਮੰਤ ਬੀਰ, ਹੇ ਭੈਰੋਂ ਜਤੀ, ਆਓ! ਅੱਜ ਤੁਸੀਂ ਕਿੱਥੇ ਹੋ? ਤੁਹਾਡਾ ਦਾਸ ਨਿਰਦੋਸਾ ਕੁਹੀਦਾ ਜਾ ਰਿਹਾ ਹੈ, ਤੁਸੀਂ ਰਤਾ ਸਾਰ ਨਹੀਂ ਲੈਂਦੇ, ਹੇ ਪ੍ਰਹਲਾਦ ਦੀ ਰੱਖਯਾ ਕਰਨ ਵਾਲੇ ਸਰਬ ਸ਼ਕਤੀਮਾਨ! ਜੇਕਰ ਤਾਂ ਤੂੰ ਸਚ ਮੁਚ ਕੁਛ ਹੈਂਂ, ਜੇਕਰ ਤੂੰ ਮੇਰੇ ਦੁਖ ਦੇਖ ਰਿਹਾ ਹੈਂਂ, ਜੇਕਰ ਤੂੰ ਦੁੱਖਾਂ ਵੇਲੇ ਸੱਚ ਮੁੱਚ ਪ੍ਰਹਲਾਦ ਦੀ ਰੱਖਯਾ ਕੀਤੀ ਸੀ, ਤਾਂ ਤੂੰ ਅੱਜ ਵੀ ਜ਼ਰੂਰ ਹੀ ਮੇਰੀ ਰੱਖਯਾ ਕਰੇਂਗਾ।" ਵੀਰ ਜੀ! ਆਪ ਜਾਣਦੇ ਹੀ ਹੋ ਕਿ ਖ਼ਿਆਲ ਆਦਮੀ ਦੇ ਦਿਲ ਵਿਚ ਕਿੱਡੀ ਛੇਤੀ ਚੱਕਰ ਲਾ ਜਾਂਦੇ ਹਨ, ਭਾਵੇਂ ਖੂਹ ਕੋਈ ਚਾਰ ਪੰਜ ਕਦਮ ਤੇ ਹੀ ਸੀ, ਪਰ ਉਸਦਾ ਇੰਨਾ ਫਾਸਲਾ ਕਟਦਿਆਂ ਹੀ ਮੇਰੇ ਦਿਲ ਵਿਚ ਹਜ਼ਾਰਹਾ ਖ਼ਿਆਲ ਆ ਗਏ। ਜਦ ਖੂਹ ਦੇ ਪਾਸ ਪਹੁੰਚ ਗਏ ਤਾਂ ਅਚਾਨਕ ਮੇਰੇ ਦਿਲ ਵਿਚ ਓਹ ਖ਼ਿਆਲ ਆ ਗਿਆ, ਜੋ ਪਹਿਲਾਂ ਕਦੇ