ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਦੀ ਲੜਾਈ ਹੀ ਲੜ ਰਿਹਾ ਸੀ। ਅੰਤ ਤਰਕ ਦੀ ਮੌਤ ਆ ਗਈ ਅਰ ਓਹ ਮੇਰੇ ਸਹਾਈ ਦੇ ਇਕ ਭਰਵੇਂ ਘਸੁੰਨ ਨਾਲ ਜੋ ਉਸ ਦੇ ਐਨ ਕਲੇਜੇ ਤੇ ਵੱਜਾ ਸੀ, ਚਕਰਾਕੇ ਡਿਗ ਪਿਆ ਅਤੇ ਬੇਹੋਸ਼ ਹੋ ਗਿਆ।

ਮੈਂ ਇਹ ਸਭ ਕੁਝ ਦੇਖ ਰਿਹਾ ਸਾਂ, ਮੈਂ ਸੱਚ ਕਹਿੰਦਾ ਹਾਂ ਕਿ ਓਸ ਵੇਲੇ ਮੈਨੂੰ ਆਪਣੇ ਸਹਾਈ ਦੇ "ਸਿੱਖ" ਹੋਣ ਦਾ ਖਿਆਲ ਮਾਤ੍ਰ ਵੀ ਨਹੀਂ ਸੀ, ਮੈਂ ਸਮਝਦਾ ਸਾਂ ਕਿ ਭਗਵਾਨ ਆਪ ਏਹ ਤੇਜਸ੍ਵੀ ਰੂਪ ਧਾਰਨ ਕਰ ਕੇ ਮੇਰੀ ਸਹਾਇਤਾ ਲਈ ਆ ਗਿਆ ਹੈ, ਅੰਦਰੇ ਅੰਦਰ ਭਗਵਾਨ ਦਾ ਸ਼ੁਕਰ ਕਰ ਰਿਹਾ ਸਾਂ, ਪਰ ਕੰਬਣੀ ਅਜੇ ਬੰਦ ਨਹੀਂ ਸੀ ਹੋਈ ਕਿ ਉਸ ਪ੍ਰਾਣ-ਦਾਤਾ ਨੇ ਮੇਰੇ ਪਾਸ ਆ ਕੇ ਪਯਾਰ ਨਾਲ ਪੁਛਯਾ 'ਕਾਕਾ! ਕਿਤੇ ਸੱਟ ਤਾਂ ਨਹੀਂ ਲੱਗੀ?' ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਜੀ ਨਹੀਂ, ਤ੍ਰੈਲੋਕੀ ਕੇ ਨਾਥ! ਹਾ ਅਪ੍ਰਾਧ, ਘੋਰ ਪਾਪ, ਸਤਗੁਰੋ! ਬਖ਼ਸ਼ ਲਓ! ਰੱਖ ਲਓ! ਉਨ੍ਹਾਂ ਪਵਿੱਤ੍ਰ ਬੁਲ੍ਹਾਂ ਵਿਚੋਂ ਬਾਰ ਬਾਰ ਏਹ ਲਫਜ਼ ਨਿਕਲਦੇ ਵੇਖ ਕੇ ਮੈਂ ਸਹਿਮ ਗਿਆ, ਹੱਥ ਜੋੜਕੇ ਖਲੋ ਗਿਆ-ਮਹਾਰਾਜ! ਮੇਰੇ ਪਾਸੋਂ ਜੇ ਕੋਈ ਭੁੱਲ ਹੋ ਗਈ ਹੈ ਤਾਂ ਬਖ਼ਸ਼ ਲਓ! 'ਕਾਕਾ, ਦੀਨ ਦਿਆਲ, ਸਰਬ ਪ੍ਰਤਿਪਾਲਕ ਵਾਹਗੁਰੂ ਪਾਸੋਂ ਖਿਮਾਂ ਮੰਗ, ਤੂੰ ਭਾਰਾ ਉਪੱਦ੍ਰਵ ਕੀਤਾ ਹੈ, ਮੈਨੂੰ ਇਕ ਨਿਮਾਣੇ ਤੇ ਔਗੁਣਹਾਰੇ ਨੂੰ "ਤ੍ਰੈ ਲੋਕੀ"। ਮੈਂ ਸਮਝ ਲਿਆ ਕਿ ਏਹ ਪਰਮੇਸ਼ਰ ਨਹੀਂ, ਕੋਈ ਉਸਦਾ ਪਯਾਰਾ ਹੈ, ਹੱਥ ਜੋੜਕੇ ਅੱਖਾਂ ਮੀਟਕੇ ਖਿਮਾਂ ਮੰਗੀ, ਉਸ ਪਯਾਰ-ਭਰੇ ਪ੍ਰੇਮਾਵਤਾਰ ਨੇ ਮੈਨੂੰ ਛਾਤੀ ਨਾਲ ਲਾ