ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/34

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੩੨)

ਲਿਆ। ਪਯਾਰ ਦਾ ਅਜੇਹਾ ਸੁਆਦ ਮੈਨੂੰ ਪਿਤਾ ਦੀ ਗੋਦ ਵਿਚ ਬੈਠਕੇ ਤੇ ਮਾਂ ਦੀ ਛਾਤੀ ਨਾਲ ਲਗ ਕੇ ਵੀ ਕਦੇ ਨਹੀਂ ਪ੍ਰਾਪਤ ਹੋਯਾ ਸੀ ਜੋ ਕਿ ਅੱਜ ਪ੍ਰਾਪਤ ਹੋਯਾ।

ਏਸ ਅਕਹਿ ਅਨੰਦ ਵਿਚ ਕਈ ਪਲ ਲੰਘ ਗਏ, ਓਸ ਉਪਕਾਰੀ ਨੇ ਮੈਨੂੰ ਛਾਤੀ ਨਾਲੋਂ ਵੱਖ ਕੀਤਾ। ਮਲੂਮ ਹੁੰਦਾ ਹੈ ਕਿ ਓਹ ਪਹਿਲਾਂ ਤੋਂ ਹੀ ਮੇਰੇ ਪਰ ਤੁਰਕ ਦੇ ਅੱਤਯਾਚਾਰ ਹੁੰਦੇ ਦੇਖ ਰਿਹਾ ਸੀ, ਕਿਉਂਕਿ ਉਸਨੇ ਮੈਨੂੰ। ਬਿਨਾਂ ਕੁਝ ਕਹੇ ਦੇ ਕਪੜੇ ਲਾਹਕੇ ਖੂਹ ਵਿਚ ਛਾਲ ਮਾਰ ਦਿਤੀ ਅਰ ਮੇਰੀ ਪੱਗ ਕੱਢ ਕੇ ਮਾਹਲ ਨੂੰ ਫੜ ਕੇ ਉੱਪਰ ਚੜ੍ਹ ਅਯਾ, ਤੇ ਮੇਰੀ ਪੱਗ ਮੇਰੇ ਹਵਾਲੇ ਕਰ ਦਿੱਤੀ। ਆਹਾ! ਮੇਰੀ ਓਸ ਵੇਲੇ ਦੀ ਪ੍ਰਸੰਨਤਾ ਦਾ ਕੌਣ ਵਰਣਨ ਕਰ ਸਕਦਾ ਹੈ? ਮੇਰੇ ਲੂੰ ਲੂੰ ਵਿਚੋਂ ਸ਼ੁਕਰ ਦੀ ਅਵਾਜ਼ ਨਿਕਲ ਰਹੀ ਸੀ ਅਰ ਮੈਂ ਅਤਿ ਪਿਆਰ ਦੀ ਡੂੰਘੀ ਨਜ਼ਰ ਨਾਲ ਆਪਣੇ ਪ੍ਰਾਣ-ਦਾਤਾ ਵਲ ਦੇਖ ਰਿਹਾ ਸਾਂ। ਮੇਰੀ ਜੀਬ ਵਿਚ ਤਾਕਤ ਨਹੀਂ ਸੀ ਕਿ ਮੈਂ ਉਸਦਾ ਧੰਨਯਵਾਦ ਕਰ ਸਕਦਾ। ਓਸ ਪਯਾਰੇ ਨੇ ਮੇਰੇ ਦੇਖਦਿਆਂ ਕਪੜੇ ਪਾਏ ਅਰ ਬਿਨਾਂ ਕੁਛ ਕਹੇ ਦੇ ਇਕ ਪਾਸੇ ਤੁਰ ਪਿਆ। ਮੇਰੀ ਹੋਸ਼ ਕੁਝ ਸੰਭਲੀ। ਹੌਂਂਸਲਾ ਕਰਕੇ ਪੁੱਛ ਹੀ ਲਿਆ 'ਮਾਹਾਰਾਜ! ਆਪ ਕੌਣ ਹੋ?'

ਓਹ-ਮੈਂ ਕੌਣ ਹਾਂ? ਕਾਕਾ! ਮੈਂ ਕੁਝ ਵੀ ਨਹੀਂ

ਮੈਂ-ਮੇਰੇ ਅੰਦਰ ਇਕ ਧੂਹ ਜੇਹੀ ਫਿਰੀ, ਏਹ ਏਡਾ ਬਲੀ ਤੇ ਉਪਕਾਰੀ ਹੋਕੇ ਆਖਦਾ ਹੈ, ਮੈਂ ਕੁਝ ਵੀ ਨਹੀਂ, ਏਹ ਕੀ ਗੱਲ ਹੋਈ? ਹੇ ਦੇਵਤਾ! ਮੈਨੂੰ ਆਪ ਦੇ ਕਥਨ ਦੀ ਭੀ ਸਮਝ ਨਹੀਂ ਆਈ, ਆਪ ਠੀਕ ਠੀਕ ਉਤ੍ਰ ਦੇਵੋ।