ਪੰਨਾ:ਦਲੇਰ ਕੌਰ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ!

ਪਯਾਰੇ ਪਾਠਕ ਜੀ!ਆਪ ਇਸ ਪੁਸਤਕ ਦਾ ਪਹਿਲ ਹਿੱਸਾ ਪੜ੍ਹ ਹੀ ਚੁੱਕੇ ਹੋ। ਆਪ ਸੱਜਣਾਂ ਨੇ ਇਸ ਦੇ ਪਹਿਲੇ ਹਿੱਸੇ ਦੀ ਜਿਸ ਪ੍ਰਕਾਰ ਕਦਰ ਕਰਕੇ ਦਾਸ ਨੂੰ ਵਡਿਆਯਾ ਹੈ ਓਹ ਆਪ ਵਰਗੇ ਪ੍ਰੇਮੀ ਸੱਜਣਾਂ ਦੀ ਸ਼ਾਨ ਦੇ ਬਿਲਕੁਲ ਯੋਗ ਸੀ। ਦਾਸ ਆਪ ਦੀ ਇਸ ਕ੍ਰਿਪਾਲਤਾ ਦਾ ਅਤਯੰਤ ਧੰਨਵਾਦੀ ਹੈ। ਮੈਨੂੰ ਸ਼ੋਕ ਹੈ ਕਿ ਏਹ ਦੁਸਰਾ ਹਿੱਸਾ ਆਪ ਦੀ ਸੇਵਾ ਵਿੱਚ ਪੇਸ਼ ਕਰਨ ਵਿਚ ਬਹੁਤ ਸਾਰੀ ਢਿੱਲ ਪੈ ਗਈ ਹੈ। ਅਤੇ ਇਸ ਸਮੇਂ ਵਿਚ ਆਪ ਵਿਚੋਂ ਸੈਂਕੜੇ ਪ੍ਰੇਮੀ ਸੱਜਣਾਂ ਨੂੰ ਦੋਹਰੇ ਤੀਹਰੇ ਪਤ੍ਰ ਏਸਦੇ ਛੇਤੀ ਪ੍ਰਗਟ ਕਰਨ ਲਈ ਭੇਜਣੇ ਪਏ। ਹੁਣ ਉਸ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ। ਕਿ ਮੈਂ ਇਹ ਪੁਸਤਕ ਤਿਆਰ ਕਰਕੇ ਆਪ ਦੀ ਸੇਵਾ ਵਿਚ ਭੇਟਾ ਕਰਨ ਦੇ ਯੋਗ ਹੋਇਆ ਹਾਂ। ਆਸ਼ਾ ਹੈ ਕਿ ਆਪ ਇਸ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੀ ਵੱਧ ਸੁਆਦਲਾ ਪਾਓਗੇ, ਵਾਹਿਗੁਰੂ ਕਰੇ, ਕਿ ਜਿਸ ਆਸ਼ੇ ਨੂੰ ਲੈ ਕੇ ਦਾਸ ਨੇ ਇਹ ਤੁੱਛ ਪੁਸਤਕ ਪੰਥ ਦੇ ਪੇਸ਼ ਕੀਤੀ ਹੈ ਦਾਸ ਨੂੰ ਓਸ ਆਸ਼ੇ ਵਿਚ ਸਫਲਤਾ ਹੋਵੇ। ਕਦਾਚਿਤ ਇਕ ਦੋ ਸਿੱਖ ਬੱਚੇ ਵੀ ਇਸਨੂੰ ਪੜ੍ਹਕੇ ਗੁਰ ਸਿੱਖੀ ਵਿਚ ਪ੍ਰਪੱਕ ਹੋ ਜਾਣ ਤਾਂ ਦਾਸ ਆਪਣੀ ਘਾਲ ਨੂੰ ਸਫਲਾ ਸਮਝੇਗਾ, ਅਤੇ ਬਹੁਤ ਛੇਤੀ ਹੋਰ ਪੁਸਤਕਾਂ ਲਿਖ ਕੇ ਪੰਥ ਦੀ ਸੇਵਾ ਵਿਚ ਭੇਟਾ ਕਰ ਕੇ ਗੁਰੂ ਪੰਥ ਦੀ ਕ੍ਰਿਪਾਲਤਾ ਦਾ ਭਾਗੀ ਹੋਵੇਗਾ।

ਪਹਿਲੀ ਵਾਰ ੧-੧੧-੩੧]

ਦਾਸ-ਸ.ਸ. ਚਰਨ ਸਿੰਘ

ਨੋਟ-ਗੁਰੂ ਪੰਥ ਦਾ ਕ੍ਰੋੜ ਕ੍ਰੋੜ ਧੰਨਵਾਦ ਹੈ, ਜਿਸਦੀ ਕਿਰਪਾ ਤੇ ਕਦਰਦਾਨੀ ਦਾ ਸਦਕਾ ਏਹ ਪੁਸਤਕ ਸੋਲ੍ਹਵੀਂ ਵਾਰ ਛਪਕੇ ਆਪਣੇ ਕਰ ਕਮਲਾਂ ਵਿੱਚ ਸ਼ਸ਼ੋਭਤ ਹੈ। ਕਰਤਾ