ਪੰਨਾ:ਦਲੇਰ ਕੌਰ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਦੇ ਬੋਝ ਨੂੰ ਕੁਝ ਹੌਲਾ ਕਰ ਦਿੱਤਾ, ਮੈਂ ਦਿਨ ਰਾਤ ਮਨ ਹੀ ਮਨ ਵਿਚ ਗੁਰਮੰਤ੍ਰ ਦਾ ਪਾਠ ਕਰਦਾ ਰਹਾਂ, ਮੈਨੂੰ ਏਸ ਮੰਤ੍ਰ ਦਾ ਇੰਨਾ ਸੁਆਦ ਆਵੇ ਕਿ ਜੇ ਕਿਸੇ ਵੇਲੇ ਕਿਸੇ ਨਾਲ ਅਤਿ ਜ਼ਰੂਰੀ ਗੱਲ ਕਰਨ ਲਈ ਮੈਨੂੰ ਓਸ ਨਾਲ ਬੋਲਣਾ ਪਵੇ ਤਾਂ ਮੇਰਾ ਜੀ ਕਾਹਲਾ ਪੈ ਜਾਵੇ। ਮੇਰੇ ਅੰਦਰੋਂ ਹਰ ਵੇਲੇ ਏਸੇ ਗੁਰ ਮੰਤ੍ਰ ਦੀ ਗੂੰਜ ਸੁਣਾਈ ਦੇਂਦੀ ਰਹੇ, ਅਤੇ ਏਸ ਗੂੰਜ ਵਿਚ ਮੈਨੂੰ ਇਕ ਅਕੱਥਨੀਯ ਅਨੰਦ ਆਵੇ। ਪਲਾਂ ਦੀਆਂ ਘੜੀਆਂ, ਘੜੀਆਂ ਦੇ ਪਹਿਰੇ ਅਤੇ ਪਹਿਰਾਂ ਦੇ ਦਿਨ ਗਿਣਦਿਆਂ ਗਿਣਦਿਆਂ ਮਸਾਂ ਹੀ ਮਹੀਨਾ ਗੁਜ਼ਰਨ ਤੇ ਆਯਾ, ਭਾਦੋਂ ਦੀ ੯ ਤ੍ਰੀਕ ਆ ਪਹੁੰਚੀ, "ਕੱਲ ਮੈਨੂੰ ਪਯਾਰੇ ਦੇ ਦਰਸ਼ਨ ਹੋਣੇ ਹਨ; ਅਤੇ ਓਸ ਪਯਾਰੇ ਨੇ ਮੈਨੂੰ ਸਤਿਗੁਰੂ ਨਾਲ ਜੁੜਨ ਦੀ ਵਿਧੀ ਦੱਸਣੀ ਹੈ" ਏਹ ਖਯਾਲ ਮੇਰੇ ਦਿਲ ਵਿਚ ਆ ਆ ਕੇ ਏਸ ਨਿਮਾਣੇ ਦਿਲ ਵਿਚ ਖੁਸ਼ੀਆਂ ਭਰ ਰਹੇ ਸਨ, ਬਹੁਤੀ ਪ੍ਰਸੰਨਤਾ ਮੈਨੂੰ ਇਸ ਗੱਲ ਦੀ ਸੀ ਕਿ ਮੈਂ ਆਪਣੇ ਉਪਕਾਰੀ ਦੇ ਰੂਬਰੂ ਉਸਦੀ ਆਗਯਾ ਪਾਲਣ ਕਰਕੇ ਜਾਂਦਾ ਹਾਂ, ਕਿਉਂਕਿ ਮੈਂ ਏਹ ਸਾਰਾ ਮਹੀਨਾ ਕੇਸਾਂ ਦੀ ਬੇਅਦਬੀ ਨਹੀਂ ਕਰਾਈ ਸੀ। ਸੰਖੇਪ ਏਹ ਕਿ ਭਾਦੋਂ ਦੀ ਦਸ ਦੀ ਸਵੇਰ ਆ ਗਈ, ਓਹ ਦਿਨ ਚੜ੍ਹ ਪਿਆ ਕਿ ਜਿਸ ਦਿਨ ਮੈਂ ਕਾਇਰ-ਮੰਡਲ ਵਿਚੋਂ ਨਿਕਲਕੇ ਬੀਰ-ਮੰਡਲ ਵਿਚ ਦਾਖਲ ਹੋਣਾ ਸੀ, ਯਾ ਇਉਂ ਕਹੋ ਕਿ ਓਹ ਮੁਬਾਰਕ ਦਿਨ ਆ ਗਿਆ ਕਿ ਜਿਸ ਦਿਨ ਮੇਰਾ ਆਤਮਾ ਹਨੇਰੇ ਵਿੱਚੋਂ ਨਿਕਲਕੇ ਉਜਾਲੇ ਵਿਚ ਆਉਣਾ ਸੀ। ਭਾਵੇਂ ਤੁਸੀ ਕੁਝ ਆਖੋ,