ਪੰਨਾ:ਦਲੇਰ ਕੌਰ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੨)

ਪਰ ਮੈਂ ਏਸ ਦਿਨ ਨੂੰ ਆਪਣਾ ਜਨਮ-ਦਿਨ ਆਖਾਂਗਾ। ਹੁਣ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦਾ, ਸੰਖੇਪ ਹੀ ਦੱਸਦਾ ਹਾਂ ਕਿ ਨੀਯਤ ਦਿਨ ਤੇ ਨੀਯਤ ਸਮੇਂ ਪਰ ਮੈਂ ਓਸੇ ਥਾਂ ਪਹੁੰਚਾ, ਮੇਰਾ ਉਪਕਾਰੀ ਜਿਸ ਦਾ ਨਾਮ ਮੈਨੂੰ ਪਿੱਛੋਂ ਮਲੂਮ ਹੋਯਾ ਕਿ ਭਾਈ ਗੁਰਮੁਖ ਸਿੰਘ ਸੀ, ਆਪਣੇ ਇਕਰਾਰ ਅਨੁਸਾਰ ਓਥੇ ਮੈਨੂੰ ਉਡੀਕ ਰਿਹਾ ਸੀ, ਮੈਂ ਆ ਕੇ ਹੱਥ ਜੋੜ ਕੇ ਮੱਥਾ ਟੇਕਿਆ; ਭਾਈ ਜੀ ਨੇ ਦੱਸਿਆ ਕਿ ਸਿੱਖ ਨੂੰ ਮਿਲਕੇ ਸਦਾ ਹੀ "ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹ" ਗਜਾਈਦੀ ਹੈ। ਇਸ ਤੋਂ ਪਿੱਛੋਂ ਉਨ੍ਹਾਂ ਦੇ ਪੁੱਛਣ ਪਰ ਮੈਂ ਦੱਸਿਆ ਕਿ ਸਾਰਾ ਮਹੀਨਾ ਹੀ ਮੈਂ ਜਪ ਕਰਦਾ ਰਿਹਾ ਹਾਂ, ਅਤੇ ਕੇਸਾਂ ਦੀ ਬੇਅਦਬੀ ਵੀ ਨਹੀਂ ਕਰਾਈ। ਉਨ੍ਹਾਂ ਨੇ ਮੈਨੂੰ ਆਖਯਾ ਕਿ "ਕੀ ਹੁਣ ਤੂੰ ਅੰਮ੍ਰਤ ਛਕਣ ਲਈ ਤਿਆਰ ਹੈਂ?” ਮੈਂ ਪਸੰਨਤਾ ਨਾਲ ਸਿਰ ਹਿਲਾ ਕੇ ਕਿਹਾ "ਜੀ ਹਾਂ।"

ਪਹਿਲਾਂ ਮਰਨ ਕਬੂਲ ਜੀਵਣ ਕੀ ਛਡਿ ਆਸ॥
ਹੋਹੁ ਸਭਨ ਕੀ ਰੇਨਕਾ ਤਉ ਆਉ ਹਮਾਰੈ ਪਾਸ।

ਉਨ੍ਹਾਂ ਨੇ ਕਿਹਾ 'ਕਾਕਾ! ਤੂੰ ਸਿੱਖੀ ਧਾਰਨ ਕਰਨ ਦੀ ਚਾਹ ਰਖਦਾ ਹੈਂਂ, ਸਤਿਗੁਰੂ ਦਾ ਅੰਮ੍ਰਤ ਹਰੇਕ ਪ੍ਰੇਮੀ ਪ੍ਰਾਣੀ ਮਾਤ੍ਰ ਛਕ ਸਕਦਾ ਹੈ, ਪਰ ਇਸ ਅੰਮ੍ਰਤ ਨੂੰ ਧਾਰਨ ਕਰ ਕੇ ਕੁਝ ਸਾਧਨ ਕਰਨੇ ਪੈਂਦੇ ਹਨ। ਸਭ ਤੋਂ ਵੱਡਾ ਸਾਧਨ 'ਪ੍ਰੇਮ' ਹੈ ਅਤੇ ਪ੍ਰੇਮ ਦੇ ਮੈਦਾਨ ਵਿਚ ਸਿਰ ਅਰਥਾਤ ਜਾਨ ਨੂੰ ਤਲੀ ਤੇ ਧਰਨਾ ਪੈਂਦਾ ਹੈ, ਮਾਤਾ ਪਿਤਾ ਸਾਕ ਸਨਬੰਧੀ ਅਤੇ ਘਰ ਦੇ ਸੁਖ ਅਰਾਮ ਤਿਆਗਣੇ ਪੈਂਦੇ