ਪੰਨਾ:ਦਲੇਰ ਕੌਰ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਮੈਨੂੰ ਅੰਮ੍ਰਤ ਛਕਨ ਵੇਲੇ ਕੀ ਆਨੰਦ ਆਇਆ, ਮੈਨੂੰ ਮਾਲੂਮ ਹੋਯਾ ਕਿ ਦੁਨੀਆਂ ਦੀਆਂ ਆਧੀਆਂ ਬਿਆਧੀਆਂ ਉਪਾਧੀਆਂ ਮੇਰੇ ਪਾਸੋਂ ਦੂਰ ਨੱਸ ਰਹੀਆਂ ਹਨ, ਕਾਮ ਕ੍ਰੋਧ ਆਦਿ ਦੂਤ ਮੇਰੇ ਅੰਦਰੋਂ ਨਿਕਲਕੇ ਮੇਰੇ ਵਲ ਹਸਰਤ ਭਰੀ ਨਜ਼ਰ ਨਾਲ ਵੇਖ ਰਹੇ ਹਨ, ਮੇਰਾ ਦਿਲ ਪ੍ਰੇਮ ਅਤੇ ਬੀਰ ਰਸ ਨਾਲ ਭਰ ਰਿਹਾ ਹੈ। ਮੂਲ ਕੀ, ਅੰਮ੍ਰਤ ਛਕਨ ਲਗਿਆਂ ਜੋ ਅਨੰਦ ਆਇਆ; ਮੈਂ ਉਸਦਾ ਵਰਨਣ ਨਹੀਂ ਕਰ ਸਕਦਾ, ਮੇਰੀ ਚਿਰਾਂ ਦੀ ਚਾਹ ਅੱਜ ਪੂਰਨ ਹੋ ਗਈ, ਮੈਂ ਸਿੱਖੀ ਦੇ ਮੰਡਲ ਵਿਚ ਆ ਗਿਆ, ਅਤੇ ਮੇਰੇ ਪਿਤਾ ਨਾਲੋਂ ਵੱਧ ਪਿਆਰੇ ਤੇ ਭਰਾਵਾਂ ਨਾਲ ਵੱਧ ਪ੍ਰੀਤਵਾਨ ਬੀਰ ਹੁਣ ਮੈਨੂੰ 'ਰਾਮਾ' (ਕਿਉਂਕਿ ਮੇਰਾ ਨਾਮ ਰਾਮ ਨਾਥ ਸੀ) ਦੇ ਕਮਜ਼ੋਰ ਨਾਮ ਦੀ ਥਾਂ "ਦੁਖ ਭੰਜਨ ਸਿੰਘ ਆਖਕੇ ਬੁਲਾਉਣ ਲੱਗ ਪਏ।

ਪਯਾਰੇ ਪਾਠਕ, ਸਿੱਖ ਦਾ ਜੀਵਨ ਦੇਖਿਆ? ਸਿੱਖ ਦੀ ਕਰਨੀ ਵੇਖੀ? ਇਕ ਔਝੜ ਪਏ ਹੋਏ ਬਾਲਕ ਨੂੰ ਸਿੱਖ ਦੇ ਕੇਵਲ ਤਿੰਨ ਵਾਰ ਦੇ ਦਰਸ਼ਨ ਨਾਲ ਸਿੱਖੀ ਦੀ ਅਪੂਰਵ ਚਾਹ ਪੈਦਾ ਹੋ ਜਾਂਦੀ ਹੈ। ਸਿੱਖ ਨੇ ਕੋਈ ਉਪਦੇਸ਼ ਨਹੀਂ ਕੀਤਾ, ਕੋਈ ਲੈਕਚਰ ਨਹੀਂ ਦਿੱਤਾ; ਲੜਕੇ ਨੂੰ ਕਿਸੇ ਅਯੋਗ ਤ੍ਰੀਕੇ ਨਾਲ ਸਿੱਖੀ ਦੇ ਮੰਡਲ ਵਿਚ ਲਿਆਉਣ ਦਾ ਯਤਨ ਨਹੀਂ ਕੀਤਾ, ਕੇਵਲ ਆਪਣੀ ਕਰਨੀ ਦਾ ਇਕ ਝਲਕਾਰਾ ਦੇਕੇ ਉਸਦੀਆਂ ਅੱਖਾਂ ਵਿਚ ਚਕਾਚੁੰਧ ਪੈਦਾ ਕਰ ਦਿੱਤੀ ਹੈ। ਪੁਰਾਤਨ ਸਿੰਘਾਂ ਪਾਸ, ਕੇਵਲ ਏਹੋ ਇਕ ਗੁਰ ਸੀ, ਜਿਸ ਦੇ ਕਾਰਨ ਓਹ ਸਿੱਖਾਂ ਦੇ ਨਾਸ ਹੋ ਜਾਣ ਦੀਆਂ ਰਪੋਟਾਂ ਹੋਣ ਦੇ ਜ਼ਮਾਨੇ