ਪੰਨਾ:ਦਲੇਰ ਕੌਰ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਵਿਚ ਵੀ ਦਿਨ ਦੂਨੀ ਤੇ ਰਾਤ ਚੌਣੀ ਤ੍ਰਕੀ ਕਰਦੇ ਜਾਂਦੇ ਸਨ। ਇਕ ਸਿੱਖ ਦੀ 'ਕਰਨੀ' ਕਈ ਭੁਲੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਲੈ ਆਉਂਦੀ ਸੀ। ਇਹ 'ਕਰਨੀ' ਦੀ ਹੀ ਤਾਕਤ ਸੀ ਕਿ ਸਿੱਖਾਂ ਦੇ ਸਿਰ ਮੁੱਲ ਵਿਕਦੇ ਵੇਖ ਕੇ ਵੀ ਲੋਕ ਧੜਾ ਧੜ ਸਿੱਖਾਂ ਦੇ ਮੰਡਲ ਵਿਚ ਸ਼ਾਮਲ ਹੁੰਦੇ ਜਾਂਦੇ ਸਨ। ਪਰ ਆਹ ਅੱਜ ਅਮਨ ਚੈਨ ਦੇ ਜ਼ਮਾਨੇ ਵਿਚ ਸਿੱਖਾਂ ਦੀ 'ਕਰਨੀ' ਨੂੰ ਘੁਣ ਖਾ ਰਿਹਾ ਹੈ, ਕਰਨੀ ਦੀ ਥਾਂ 'ਕਹਿਣੀ' ਨੇ ਮੱਲ ਲਈ ਹੈ, 'ਪਿਦਰਮ ਸੁਲਤਾਨ ਬੂਦ' ( ਮੇਰਾ ਪਿਤਾ ਬਾਦਸ਼ਾਹ ਸੀ) ਦੀ ਕਹਾਉਤ ਅਨੁਸਾਰ ਸਿੱਖ ਆਪਣੇ ਵੱਡਿਆਂ ਦੇ ਉੱਚ ਜੀਵਨ ਯਾਦ ਕਰ ਕਰ ਕੇ ਹੀ ਫੁੱਲ ਰਹੇ ਹਨ, ਪਰ ਆਪ ਉਨ੍ਹਾਂ ਦੇ ਪੂਰਨਿਆਂ ਪਰ ਤਰਨ ਲਈ ਇਕ ਕਦਮ, ਵੀ ਅੱਗੇ ਨਹੀਂ ਚੱਕਦੇ, ਏਹੋ ਹੀ ਘਾਟਾ ਹੈ, ਜਿਸ ਦੇ ਕਾਰਨ ਸਿੱਖ ਦੁਨੀਆ ਪਰ ਘਟ ਰਹੇ ਹਨ। ਏਹੋ ਹੀ ਸਬੱਬ ਹੈ ਕਿ ਕਈ ਲੋਕ ਸਿੱਖੀ ਦੇ ਮੰਡਲ ਵਿਚੋਂ ਨਿਕਲ ਕੇ ਪਤਿਤ ਹੋ ਰਹੇ ਹਨ।

ਪਿਆਰੇ ਵੀਰੋ, ਪਿਆਰੇ ਗੁਰ ਸਿੱਖੋ! ਜੇਕਰ ਆਪ ਖੁਦ ਸਿੱਖ ਬਣਨਾ ਅਤੇ ਸਿੱਖੀ ਦੀ ਤ੍ਰਕੀ ਹੁੰਦੀ ਦੇਖਣੀ ਚਾਹੁੰਦੇ ਹੋ ਤਾਂ ਆਪਣੇ ਬਜ਼ੁਰਗਾਂ ਵਾਂਗ ਕਹਿਣੀ ਕਰਨੀ ਦੇ ਸੂਰੇ ਬਣੋ, ਜੋ ਉਪਦੇਸ਼ ਦੂਜੇ ਨੂੰ ਦੇਣਾ ਚਾਹੋ; ਉਸ ਉਤੇ ਪਹਿਲਾਂ ਆਪ ਚੱਲੋ, ਫੇਰ ਕੋਈ ਲੋੜ ਨਹੀਂ ਕਿ ਤੁਸੀ ਦੂਜਿਆਂ ਨੂੰ ਸਿੱਖ ਬਣਨ ਲਈ ਉਪਦੇਸ਼ ਦਿਓ। ਫੇਰ ਕੋਈ ਲੋੜ ਨਹੀਂ ਕਿ ਤੁਸੀ ਸਿੱਖੀ ਦੇ ਵਾਧੇ ਲਈ ਏਸ ਤਰ੍ਹਾਂ ਤਰਲੇ ਲਵੋ, ਸੱਚ ਦੇ ਪਿਆਸੇ ਆਪ ਤੋਂ