ਪੰਨਾ:ਦਲੇਰ ਕੌਰ.pdf/49

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੭)

ਸਮਝਕੇ ਉਠੇ, ਮਸਾਲਾਂ ਸੁੱਟ ਦਿੱਤੀਆਂ, ਅਤੇ ਚਹੁੰਆਂ ਨੇ ਹੀ ਰਲਕੇ ਸਿੱਖਾਂ ਤੇ ਵਾਰ ਕੀਤੇ, ਸੂਰੇ ਸਿੰਘ ਝਟ ਪਟ ਘੋੜਿਆਂ ਤੋਂ ਉਤਰ ਖਲੋਤੇ; ੧੧ ਬਹਾਦਰਾਂ ਦੇ ਸਾਮ੍ਹਣੇ ਚਾਰ ਤੁਰਕੜੇ ਕੀ ਚੀਜ਼ ਸਨ? ਪਲੋ ਪਲੀ ਵਿਚ ਹੀ ਮੁਕਾ ਲਏ। ਭਾਈ ਬਹਾਦਰ ਸਿੰਘ ਤੇ ਭਾਈ ਦੁਸ਼ਟ ਦਮਨ ਸਿੰਘ ਨੂੰ ਥੋੜੇ ਥੋੜੇ ਘਾਉ ਲੱਗੇ, ਪਰ ਏਹ ਘਾਉ ਕੁਝ ਖਤਰਨਾਕ ਨਹੀਂ ਸਨ। ਹੁਣ ਇਨ੍ਹਾਂ ਨੇ ਮਸਾਲਾਂ ਜਗਾ ਲਈਆਂ, ਅਤੇ ਲਗੇ ਐਧਰ ਓਧਰ ਵੇਖਣ। ਅਚਾਨਕ ਭਾਈ ਬਹਾਦਰ ਸਿੰਘ ਦੀ ਨਜ਼ਰ ਆਪਣੀ ਅਰਧੰਗੀ ਪਰ ਪੈ ਗਈ, ਪਹਿਲਾਂ ਤਾਂ ਖਯਾਲ ਹੋਯਾ ਕਿ, ਇਸਦੀ ਆਤਮਾਂ ਗੁਰਪੁਰੀ ਨੂੰ ਤੁਰ ਚੁਕੀ ਹੈ, ਪਰ ਜਦ ਨਾੜ ਦੇਖੀ ਤਾਂ ਕੁਝ ਹਿਲਦੀ ਮਲੂਮ ਹੋਈ। ਸਾਰੇ ਭਰਾ ਇਹਨੂੰ ਹੋਸ਼ ਵਿਚ ਲਿਆਉਣ ਦੀਆਂ ਤਰਕੀਬਾਂ ਕਰਨ ਲੱਗੇ, ਪਰ ਫੇਰ ਸੋਚਿਆ ਕਿ ਏਹ ਸਿਪਾਹੀ ਕਿਸੇ ਦੀ ਉਡੀਕ ਵਿਚ ਬੈਠੇ ਜਾਪਦੇ ਸਨ, ਸ਼ੈਦ ਇਨ੍ਹਾਂ ਦਾ ਕੋਈ ਜੱਥਾ ਆਉਣ ਵਾਲਾ ਹੋਵੇ। ਏਹ ਸੋਚਕੇ ਉਨ੍ਹਾਂ ਨੇ ਦਲੇਰ ਕੌਰ ਨੂੰ ਚੁੱਕਕੇ ਕਿਸੇ ਹੋਰ ਥਾਂ ਲੈ ਜਾਣ ਦੀ ਸਲਾਹ ਕੀਤੀ। ਮਸਾਲਾਂ ਨਾਲ ਜਦ ਚੰਗੀ ਤਰ੍ਹਾਂ ਖੋਜ ਭਾਲ ਕੀਤੀ ਤਾਂ ਪਤਾ ਲੱਗਾ ਕਿ ਇਥੇ ਸਿੰਘਾਂ ਅਤੇ ਤੁਰਕਾਂ ਦੀਆਂ ਰਲੀਆਂ ਮਿਲੀਆਂ ਲੋਥਾਂ ਹਨ, ਝਟ ਪਟ ਸਿੰਘਾਂ ਦੀਆਂ ਲੋਥਾਂ ਵੱਖਰੀਆਂ ਅਤੇ ਤੁਰਕਾਂ ਦੀਆਂ ਵਖਰੀਆਂ ਕਰਕੇ ਆਲੇ ਦੁਆਲਿਓਂ ਲਕੜੀਆਂ ਕੱਠੀਆਂ ਕਰਕੇ ਦੋ ਅੰਗੀਠੇ ਭਖਾ ਦਿੱਤੇ। ਬੇਹੋਸ਼ ਦਲੇਰ ਕੌਰ ਨੂੰ ਬਹਾਦਰ ਸਿੰਘ ਜੀ ਨੇ ਆਪਣੇ