ਪੰਨਾ:ਦਲੇਰ ਕੌਰ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਅਤੇ ਭੈ ਦਾ ਰਾਜ ਮਲੂਮ ਹੁੰਦਾ ਹੈ, ਅੱਖਾਂ ਭਾਵੇਂ ਡਰ ਨਾਲ ਲੁਕੀਆਂ ਹੋਈਆਂ ਹਨ, ਪਰ ਜਦ ਕਦੀ ਉੱਚੀਆਂ ਹੁੰਦੀਆਂ ਹਨ ਤਾਂ ਇਨ੍ਹਾਂ ਵਿੱਚੋਂ ਦੋਹਾਂ ਮਰਦਾਂ ਵਲ ਘ੍ਰਿਣਾ ਦੇ ਬਾਣ ਨਿਕਲਦੇ ਹਨ, ਜਿਨ੍ਹਾਂ ਨੂੰ ਓਹ ਬਹਾਦਰ ਅਨਭਵ ਕਰਦੇ ਹਨ। ਗੁੱਸੇ ਨਾਲ ਮਨ ਦੀ ਦਸ਼ਾ ਹੋਰ ਹੋ ਰਹੀ ਹੈ, ਔਹ ਦੇਖੋ ਇਕ ਆਦਮੀ ਦੇ ਮੂੰਹੋਂ ਨਿਕਲੇ ਹੋਏ ਕੜਕਵੇਂ ਵਾਕਾਂ ਨੇ ਇਸਤ੍ਰੀ ਨੂੰ ਕੰਬਾ ਦਿੱਤਾ ਹੈ।

ਇਕ-ਜ਼ੈਨਬ ਓ ਕਾਫ਼ਰ ਜ਼ੈਨਬ! ਜਲਦੀ ਬੋਲ ਕਿ ਤੂੰ ਤੋਬਾ ਕਰਨ ਲਈ ਤਿਆਰ ਹੈਂ ਯਾ ਨਹੀਂ?
ਜ਼ੈਨਬ-ਖੁਦਾਯਾ
ਦੂਜਾ-ਹਾਂ ਹਾਂ ਬੋਲ, ਕਹੁ "ਖੁਦਾਯਾ! ਮੇਰੀ ਤੋਬਾ, ਮੈਂ ਭੁੱਲ ਗਈ, ਯਾ ਰਸੂਲ! ਬਖਸ਼ ਲੈ", ਕਹੁ।
ਜ਼ੈਨਬ-ਪਯਾਰੇ ਭਾਈ! “ਨਾ ਛੇੜੋ ਹਮੇਂ ਹਮ ਸਤਾਏ ਹੂਏ ਹੈਂ। ਜੁਦਾਈ ਕੇ ਸਦਮੇ ਉਠਾਏ ਹੂਏ ਹੈਂ।"
ਪਹਿਲਾ-ਖ਼ਬਰਦਾਰ, ਜ਼ੈਨਬ, ਹੋਸ਼ ਕਰ, ਖੁਦਾ ਤੋਂ ਡਰ, ਅਸੀਂ ਤੇਰੇ ਭਰਾ ਹਾਂ, ਸਾਡੇ ਸਾਹਮਣੇ ਅਜੇਹੇ ਲਫ਼ਜ਼ ਨਾ ਆਖ।
ਜ਼ੈਨਬ-ਭਾਈ ਨਾਦਰ ਖ਼ਾਂ! ਦੁਨੀਆਂ ਵਿਚ ਕੋਈ ਕਿਸੇ ਦਾ ਨਹੀਂ, ਨਾ ਤੂੰ ਮੇਰਾ ਭਰਾ ਤੇ ਨਾ ਮੈਂ ਤੇਰੀ ਭੈਣ, ਪਯਾਰੇ ਵੀਰ! ਏਹ ਸਾਕ ਚਾਰ ਦਿਨਾਂ ਦੇ ਹਨ।
ਦੂਜਾ-ਜ਼ੈਨਬ ਤੂੰ ਟਲਦੀ ਨਹੀਂ, ਖ਼ਬਰਦਾਰ, ਜੋ ਗੱਲ ਤੈਥੋਂ ਪੁੱਛੀ ਜਾਵੇ ਉਸਦਾ ਜਵਾਬ ਦੇਹ, ਬਹੁਤੀ ਪਾਰਸਾਈ ਨਾ ਛਾਂਟ।
ਨਾਦਰ-ਹਾਂ ਠੀਕ ਹੈ, ਅਕਬਰ ਖ਼ਾਂ ਸੱਚ ਆਖਦਾ ਹੈ।