ਪੰਨਾ:ਦਲੇਰ ਕੌਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਭੈਣ ਨੂੰ ਮਾਰਾਂ, ਪਰ ਮੈਨੂੰ ਇਹ ਵੀ ਮਨਜ਼ੂਰ ਨਹੀਂ ਹੈ ਕਿ ਮੇਰੀ ਮਾਂ ਜਾਈ ਭੈਣ ਏਸ ਤਰ੍ਹਾਂ ਕੁਫ਼ਰ ਅਖ਼ਤਿਆਰ ਕਰ ਕੇ ਬਹਾਦਰ ਪਿਉ ਦਾ ਨਾਮ ਬਦਨਾਮ ਕਰੇ।

ਜ਼ੈਨਬ-ਹਾਂ ਵੀਰ! ਠੀਕ ਹੈ:-

ਜਿਸ ਨੂੰ ਘਾਉ ਲਗੇ ਓਹ ਜਾਣੇ; ਦੂਜਾ ਕੈਸੇ ਜਾਣੇ ਜਿਸ ਤਨ ਲੱਗੀ ਸੋਈ ਜਾਣੇ, ਏ ਕਹਿੰਦੇ ਨੇ ਸਿਆਣੇ ਜਿਸਨੂੰ ਕੁਫਰ ਤੁਸੀ ਹੋ ਕਹਿੰਦੇ, ਰਹਿਮਤ ਮੇਰੇ ਭਾਣੇ ਵੀਰਾ! ਜਿਸ ਤਨ ਪ੍ਰੇਮ ਨਾਂ ਉਪਜੇ, ਸੋ ਤਨ ਜਾਣ ਮਸਾਣ ਬਾਣ ਪ੍ਰੇਮ ਦੇ ਖਾ ਕੇ ਵੀਰਾ! ਜੋ ਮਨ ਜ਼ਖਮੀ ਹੋਇਆ ਜਦ ਤਕ ਕਬਰ ਵਿੱਚ ਨਾ ਪਹੁੰਚਾ, ਰਾਜ਼ੀ ਨਾ ਓਹ ਹੋਇਆ

ਅਕਬਰ-ਜ਼ੈਨਬ! ਮੈਂ ਮੰਨਦਾ ਹਾਂ ਕਿ ਇਸ਼ਕ (ਪ੍ਰੇਮ) ਚੰਗੀ ਚੀਜ਼ ਹੈ, ਪਰ ਜਿਨ੍ਹਾਂ ਕਾਫ਼ਰਾਂ ਨਾਲ ਹਰ ਤਰ੍ਹਾਂ ਦਾ ਵੈਰ ਰਖਣਾ ਸਾਡੇ ਲਈ ਹਲਾਲ ਹੈ, ਤੂੰ ਉਨ੍ਹਾਂ ਹੀ ਕਾਫ਼ਰਾਂ ਨਾਲ ਮੁਹੱਬਤ ਰੱਖਦੀ ਹੈਂ। ਕੀ ਏਹ ਕੁਫ਼ਰ ਨਹੀਂ? ਕੀ ਤੂੰ ਕਾਫਰ ਬਣ ਕੇ ਜਨਾਬ ਹਜ਼ਰਤ ਮਹੰਮਦ ਸਾਹਿਬ ਦੇ ਹਜ਼ੂਰ ਹਾਜ਼ਰ ਹੋ ਸਕੇਂਗੀ?

ਜ਼ੈਨਬ-ਹੇ ਭੁੱਲੇ ਹੋਏ ਵੀਰ!

ਨਜ਼ਰ ਰਹਿਮ ਦੀ ਕਰੇ ਜੇ ਅੱਲਾ, ਹਜ਼ਰਤ ਕੌਣ ਵਿਚਾਰੇ? ਉਸਦੇ ਦਰ ਤੇ ਲੱਖਾਂ ਹਜ਼ਰਤ, ਫਿਰਦੇ ਸਾਰੇ ਮਾਰੇ। ਮੈਂ ਤਾਂ ਸਭ ਨੂੰ ਹਜ਼ਰਤ ਸਮਝਾਂ, ਜੋ ਅੱਲਾ ਦੇ ਪਿਆਰੇ। ਦੂਈ ਨਿਕਲ ਏਕਤਾ ਆਵੇ, ਰੰਗ ਪ੍ਰੇਮ ਦੇ ਨਿਆਰੇ। ਨਾਂ ਹੈ ਹਜ਼ਰਤ ਮੇਰਾ ਕੋਈ, ਨਾਂ ਦਰਗਾਹੇ ਜਾਣਾ। ਵੀਰਾ, ਓਹੋ ਹੋਕੇ ਰਹਿਸੀ, ਜੋ ਅੱਲਾ ਦਾ ਭਾਣਾ।

ਹਾਇ, ਕਹਿਰ ਹੋ ਗਿਆ, ਹਜ਼ਰਤ ਦੀ ਸ਼ਾਨ ਵਿਚ