ਪੰਨਾ:ਦਲੇਰ ਕੌਰ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਦਾ ਵਾਰ ਬਹਾਦਰ ਸਿੰਘ ਪਰ ਕੀਤਾ, ਬਹਾਦਰ ਸਿੰਘ ਨੇ ਵਾਰ ਨੂੰ ਢਾਲ ਉੱਤੇ ਰੋਕਿਆ, ਪਰ ਏਧਰੋਂ ਨਾਦਰ ਦੇ ਵਾਰ ਨਾਲ ਬਹਾਦਰ ਸਿੰਘ ਦੇ ਖੱਬੇ ਮੋਢੇ ਪਰ ਡੂੰਘਾ ਘਾਉ ਲੱਗ ਗਿਆ, ਬੱਸ ਫੇਰ ਕੀ ਸੀ? "ਜਬੈ ਬਾਨ ਲਾਗੇ ਤਬੈ ਰੋਸ ਜਾਗੈ", ਬਹਾਦਰ ਸਿੰਘ ਨੇ ਨਾਦਰ ਦੇ ਵਾਰ ਦਾ ਕੋਈ ਜਵਾਬ ਨਾ ਦਿੱਤਾ, ਪਰ ਪੈਂਤਰਾ ਬਦਲਕੇ ਅਕਬਰ ਖਾਂ ਉਤੇ ਇਸ ਪ੍ਰਕਾਰ ਵਾਰ ਉਤੇ ਵਾਰ ਕਰਨ ਅਰੰਭੇ ਕਿ ਓਸ ਵਿਚਾਰੇ ਨੂੰ ਵਾਰ ਕਰਨ ਦਾ ਸਮਾਂ ਹੀ ਨਾ ਲੱਗੇ। ਏਧਰੋਂ ਨਾਦਰ ਨੇ ਦੂਜਾ ਵਾਰ ਬਹਾਦਰ ਸਿੰਘ ਦੀ ਐਨ ਗਰਦਨ ਤੇ ਕੀਤਾ, ਬਹਾਦਰ ਸਿੰਘ ਨੇ ਸਿਰ ਨੀਵਾਂ ਕਰਕੇ ਵਾਰ ਨੂੰ ਬਚਾਉਣਾ ਚਾਹਿਆ, ਪਰ ਉਹ ਸਾਡੇ ਦੇ ਉੱਤੇ ਵੱਜਾ, ਚੱਕਰ ਨਾਲ ਅਟਕ ਕੇ ਤਲਵਾਰ ਦੇ ਦੋ ਟੁਕੜੇ ਹੋ ਗਏ, ਨਾਦਰ ਤਾਂ ਨਿਹੱਥਾ ਹੋਕੇ ਬੰਦੂਕ ਵਿੱਚ ਗੋਲੀ ਭਰਨ ਦੇ ਆਹਰ ਵਿੱਚ ਲੱਗਾ। ਏਧਰ ਬਹਾਦਰ ਸਿੰਘ ਦੇ ਵਾਰ ਨਾਲ ਅਕਬਰ ਖ਼ਾਂ ਪਾਰ ਬੋਲਿਆ। ਹੁਣ ਬਹਾਦਰ ਸਿੰਘ ਤਲਵਾਰ ਲੈਕੇ ਨਾਦਰ ਵੱਲ ਵਧਿਆ, ਨਾਦਰ ਆਪਣੀ ਜਾਨ ਬਚਦੀ ਨ ਦੇਖਕੇ ਬੰਦੂਕ ਓਥੇ ਹੀ ਛੱਡਕੇ ਸਿਰ ਤੋਂ ਪੈਰ ਰੱਖਕੇ ਨੱਸ ਉੱਠਿਆ। ਬਹਾਦਰ ਸਿੰਘ ਨੇ ਵੀ ਪਿੱਛਾ ਨਾ ਕੀਤਾ, ਅਤੇ ਓਸਦੇ ਭੱਜ ਜਾਣ ਨੂੰ ਹੀ ਚੰਗਾ ਸਮਝਿਆ।

ਹੁਣ ਇੱਕ ਪਾਸੇ ਤਾਂ ਜ਼ੈਨਬ ਨਿਢਾਲ ਪਈ ਹੈ, ਦੂਜੇ ਪਾਸੇ ਬਹਾਦਰ ਸਿੰਘ ਨੂੰ ਇਸਦੇ ਹੋਸ਼ ਵਿੱਚ ਲਿਆਉਣ ਦੀ ਕੋਈ ਤਰਕੀਬ ਨਹੀਂ ਸੁੱਝਦੀ।