( ਪ੯ )
ਦੁਖਭੰਜਨ ਸਿੰਘ-ਇਹ ਕਦੇ ਨਹੀਂ ਹੋ ਸਕਦਾ, ਤੁਸੀਂ ਇਸਨੂੰ ਲੈਕੇ ਘੋੜੇ ਤੇ ਬੈਠ ਜਾਓ, ਮੈਂ ਪੈਦਲ ਚੱਲਾਂਗਾ।
ਬਹਾਦਰ ਸਿੰਘ-ਨਹੀਂ ਤੁਸੀਂ ਕੋਈ ਵਿਚਾਰ ਨਾ ਕਰੋ, ਮੇਰੇ ਪਾਸੋਂ ਇਸਨੂੰ ਨਾਲ ਲੈਕੇ ਬੈਠਾ ਨਹੀਂ ਜਾਣਾ, ਕਿਉਂਕਿ ਮੇਰੀ ਬਾਂਹ ਪੀੜ ਹੁੰਦੀ ਹੈ।
ਜੇਲ ਗੱਲ ਕੀ ਦੁਖਭੰਜਨ ਸਿੰਘ ਨੇ ਜ਼ੈਨਬ ਨੂੰ ਆਪਣੇ ਅੱਗੇ ਘੋੜੇ ਤੇ ਸੁੱਟ ਲਿਆ ਅਤੇ ਬਹਾਦਰ ਸਿੰਘ ਨਾਲ ਨਾਲ ਹੀ ਪੈਦਲ ਤੁਰ ਪਿਆ, ਰਸਤੇ ਵਿਚ ਬਹਾਦਰ ਸਿੰਘ ਨੇ ਪੁੱਛਿਆ 'ਤੁਸੀਂ ਇਹ ਤਾਂ ਦੱਸਿਆ ਹੀ ਨਾਂ ਕਿ ਦਲੇਰ ਕੌਰ ਵਾਸਤੇ ਕੋਈ ਹਕੀਮ ਆਯਾ ਵੀ ਹੈ ਕਿ ਨਹੀਂ ?'
ਦੁਖਭੰਜਨ ਸਿੰਘ-ਤੁਸੀਂ ਤਾਂ ਏਧਰ ਕਿੰਨਾ ਹੀ ਚਿਰ ਲਾ ਦਿੱਤਾ, ਓਧਰ ਭਾਈ ਪ੍ਰੇਮ ਸਿੰਘ ਹੁਰੀ ਇਕ ਹਕੀਮ ਨੂੰ ਲੈ ਵੀ ਆਏ; ਜਿਸ ਦੇ ਯਤਨਾਂ ਨਾਲ ਦਲੇਰ ਕੌਰ ਨੂੰ ਕੁਝ ਹੋਸ਼ ਵੀ ਆ ਗਈ ਹੈ।
ਬਹਾਦਰ ਸਿੰਘ-ਸ਼ੁਕਰ ਹੈ!
ਜਦ ਇਹ ਦੋਵੇਂ ਜਣੇ ਬੇਹੋਸ਼ ਜ਼ੈਨਬ ਸਣੇ ਡੇਰੇ ਪਹੁੰਚੇ ਤਾਂ ਸਵੇਰਾ ਹੋਣ ਵਾਲਾ ਹੀ ਸੀ, ਅਰ ਉਸ ਵੇਲੇ ਸਾਰੇ ਸਿੰਘ ਪ੍ਰੇਮ ਨਾਲ ਪਾਠ ਕਰ ਰਹੇ ਸਨ, ਦਲੇਰ ਕੌਰ ਇਕ ਬ੍ਰਿਛ ਨਾਲ ਢਾਸਣਾ ਲਾਈ ਬੈਠੀ ਸੀ ਅਤੇ ਪ੍ਰੇਮ ਨਾਲ ਪਾਠ ਸੁਣ ਰਹੀ ਸੀ। ਏਹਨਾਂ ਨੇ ਵੀ ਏਸ ਪ੍ਰੇਮ ਵਿਚ ਜਾ ਹਿੱਸਾ ਲਿਆ। ਪਾਠ ਸਮਾਪਤ ਹੋਇਆ, ਅਰਦਾਸਾ ਸੋਧਿਆ ਗਿਆ। ਇਸ ਵੇਲੇ ਸਾਰੇ ਵੀਰ ਗਦ ਗਦ ਸਨ, ਦਲੇਰ ਕੌਰ ਅਤੇ ਬਹਾਦਰ ਸਿੰਘ ਦੇ ਆਨੰਦ ਦਾ ਤਾਂ