ਪੰਨਾ:ਦਲੇਰ ਕੌਰ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਹੈ, ਮੇਰੀ ਯਾਦ ਜੇ ਧੋਖਾ ਨਹੀਂ ਖਾਂਦੀ ਤਾਂ ਇਹ ਤਾਂ ਬਹਾਦਰ ਸਿੰਘ ਦੇ ਛੁੱਟ ਜਾਣ ਦੇ ਪਿੱਛੋਂ ਓਥੇ ਹੀ ਰਹੀ ਸੀ, ਏਹਨੂੰ ਕੌਣ ਛੁਡਾ ਲਿਆਇਆ? ਹਾਇ, ਇਹ ਵੀ ਓਸੇ ਫੁੱਲ ਦੀ ਬੁਲਬੁਲ ਹੈ, ਜਿਸ ਪਿੱਛੇ ਕਿ ਮੈਂ ਤਰਲੇ ਲੈ ਰਹੀ ਹਾਂ, ਪਰ ਇਹ ਕਾਮਯਾਬ ਬੁਲਬੁਲ ਹੈ, ਇਹ ਫੁੱਲ ਦੀ ਵਾਸ਼ਨਾ ਲੈ ਚੁੱਕੀ ਬੁਲਬੁਲ ਹੈ। ਪਰ ਮੈਂ ਅਜੇ ਪਯਾਰ ਦੇ ਦਰਸ਼ਨ ਦੀ ਬੂੰਦ ਨੂੰ ਪਪੀਹੇ ਵਤ ਤਰਸ ਰਹੀ ਬੁਲਬਲ ਹਾਂ।"

ਦਲੇਰ ਕੌਰ ਨੇ ਇਕ ਸਿੰਘ ਨੂੰ ਇਸ਼ਾਰੇ ਨਾਲ ਪਾਸ ਸੱਦਯਾ ਅਤੇ ਉਸਦੇ ਸਹਾਰੇ ਉੱਠਕੇ ਜ਼ੈਨਬ ਵਲ ਆਈ, ਅਤੇ ਨੇੜੇ ਪਹੁੰਚਦਿਆਂ ਹੀ "ਭੈਣ ਜੀ, 'ਸਤ ਸ੍ਰੀ ਅਕਾਲ' ਆਖਿਆ। ਜ਼ੈਨਬ ਨੇ ਉੱਤ੍ਰ ਵਿਚ ਸਤ ਸ੍ਰੀ ਅਕਾਲ ਤਾਂ ਕਿਹਾ, ਪਰ ਉਸ ਵਲ ਮੂੰਹ ਕਰਨੋਂ ਸ਼ਰਮ ਆਈ। ਸੋਚਣ ਲੱਗੀ ਕਿ ਇਸਦਾ ਤੇ ਮੇਰਾ ਕੀ ਮੇਲ? ਇਹ ਜਦ ਸਣੇਗੀ ਕਿ ਏਹ ( ਜ਼ੈਨਬ ) ਮੇਰੇ ਪਤੀ ਨਾਲ ਪ੍ਰੇਮ ਰੱਖਦੀ ਹੈ ਤਾਂ ਮੇਰੇ ਵਲੋਂ ਘਿਣਾ ਕਰੇਗੀ, ਮੈਨੂੰ ਯੋਗ ਹੈ ਕਿ ਇਸ ਨਾਲ ਹੁਣ ਤੋਂ ਹੀ ਗੱਲ ਨਾਂ ਕਰਾਂ।

ਦਲੇਰ ਕੌਰ-( ਬੈਠ ਕੇ ) ਭੈਣ ਜੀ! ਮੈਂ ਆਪਦੀ ਵਿਥਯਾ ਸੁਣੀ ਹੈ। ਤੁਸੀ ਕਿਸੇ ਤਰ੍ਹਾਂ ਦਾ ਤੌਖਲਾ ਨਾ ਕਰੋ, ਮੈਨੂੰ ਤੁਹਾਡੇ ਨਾਲ ਕੁਦਰਤੀ ਪ੍ਰੇਮ ਉਪਜ ਆਯਾ ਹੈ।

ਜ਼ੈਨਬ-ਦਲੇਰ ਕੌਰ! ਮੈਂ ਤੇਰੀ ਭੈਣ ਅਖਵਾਉਣ ਦੇ ਯੋਗ ਨਹੀਂ, ਤੂੰ ਮੈਨੂੰ ਬਦਨਸੀਬ ਜ਼ੈਨਬ ਕਰਕੇ ਬੁਲਾਯਾ ਕਰ।