ਪੰਨਾ:ਦਲੇਰ ਕੌਰ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਜ਼ੈਨਬ ਦੌੜੀ ਦੌੜੀ ਜਾਂਦੀ ਨੇ ਆਪਣੇ ਆਪ ਨੂੰ ਬਹਾਦਰ ਸਿੰਘ ਦੇ ਪੈਰਾਂ ਤੇ ਸੁੱਟ ਦਿੱਤਾ, ਪਰ ਬਹਾਦਰ ਸਿੰਘ ਨੇ ਫੁਰਤੀ ਨਾਲ ਓਸਨੂੰ ਪੈਰਾਂ ਤੇ ਡਿੱਗਣ ਤੋਂ ਪਹਿਲਾਂ ਹੀ ਫੜ ਲਿਆ ਅਤੇ ਕਿਹਾ "ਇਹ ਸੀਸ ਸਤਿਗੁਰੂ ਤੋਂ ਬਿਨਾ ਹੋਰ ਕਿਸੇ ਅੱਗੇ ਨਿਵਾਉਣਾ ਯੋਗ ਨਹੀਂ" ਪ੍ਰੇਮ ਵਿੱਚ ਬਿਹਬਲ ਹੋਈ ਜ਼ੈਨਬ ਨੇ "ਮੇਰੇ ਸਤਿਗੁਰੂ ਆਪ ਹੋ" ਕਹਿੰਦਿਆਂ ਹੀ ਸਿਰ ਛੁਡਾਉਣ ਦਾ ਯਤਨ ਕੀਤਾ, ਪਰ ਬਹਾਦਰ ਸਿੰਘ ਨੇ ਸੰਭਾਲਕੇ ਉਸਨੂੰ ਖੜਿਆਂ ਕਰ ਦਿੱਤਾ ਤੇ ਕਿਹਾ 'ਹਾਲਾਂ ਤੁਸੀਂ ਬੈਠੋ, ਪ੍ਰਸ਼ਾਦ ਤਿਆਰ ਹੁੰਦਾ ਹੈ, ਪ੍ਰਸ਼ਾਦ ਛਕਕੇ ਲੌਢੇ ਵੱਲ ਤੁਹਾਡੇ ਪੇਮ ਪਰ ਵੀਚਾਰ ਕਰਾਂਗੇ।'

ਜ਼ੈਨਬ ਲਈ ਇਹ ਗੱਲ ਲੱਖਾਂ ਵਰਗੀ ਸੀ, ਓਹ ਨਾਲ ਸੰਤੋਖ ਇੱਕ ਪਾਸੇ ਹੋ ਬੈਠੀ। ਓਹ ਸਮਝ ਗਈ ਕਿ ਮੇਰੇ ਪ੍ਰੇਮ ਨੇ ਅਸਰ ਕੀਤਾ ਹੈ, ਪਰ ਓਹ ਏਸ ਗੱਲੋਂ ਹੈਰਾਨ ਸੀ ਕਿ ਮੇਰੇ ਪ੍ਰੇਮ ਦਾ ਇਸਨੂੰ ਪਤਾ ਕਿਸਤਰ੍ਹਾਂ ਲੱਗਾ। ਗੱਲ ਕੀ ਪ੍ਰਸ਼ਾਦ ਤਿਆਰ ਹੋਇਆ, ਸਾਰੇ ਵੀਰਾਂ ਨੇ ਛਕਿਆ, ਦੁਪਹਿਰ ਏਥੇ ਕੱਟਕੇ ਸੰਧਯਾ ਵੇਲੇ ਜੱਥੇ ਨੂੰ ਕਰਨ ਦੀ ਸਲਾਹ ਕਰਕੇ ਸਾਰੇ ਵੀਰ ਇੱਕ ਵੱਡੇ ਬ੍ਰਿਛ ਦੇ ਹੇਠਾਂ ਬੈਠ ਗਏ। ਇੱਕ ਭਰਾ ਨੇ ਕਿਹਾ ਕਿ ਹੁਣ ਦੁਸ਼ਟ ਦਮਨ ਸਿੰਘ ਜੀ ਆਪਣਾ ਬ੍ਰਿਤਾਂਤ ਸੁਣਾਉਣ। ਪਰ ਸਾਰਿਆਂ ਦੀ ਮਰਜ਼ੀ ਏਹ ਸੀ ਕਿ ਇਸ ਤੋਂ ਪਹਿਲਾਂ ਦਲੇਰ ਕੌਰ ਦੀ ਸਿਰ ਬੀਤੀ ਸਣ ਲਈਏ, ਅਖੀਰ ਦਲੇਰ ਤੇ ਆਗਿਆ ਪਾ ਕੇ ਆਪਣਾ ਹਾਲ ਇਸ ਪ੍ਰਕਾਰ ਕਹਿਣਾ ਅਰੰਭ ਕੀਤਾ:-