ਪੰਨਾ:ਦਲੇਰ ਕੌਰ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਜਿਸ ਵੇਲੇ ਤੁਹਾਨੂੰ (ਪਤੀ ਵੱਲ ਇਸ਼ਾਰਾ ਕਰਕੇ) ਸਿੱਖ ਛੁਡਾ ਕੇ ਲੈ ਗਏ, ਤਾਂ ਇੱਜ਼ਤ ਬੇਗ ਦੇ ਸਿਰ ਤਾਂ ਮਾਨੋਂ ਪਾਣੀ ਪੈ ਗਿਆ। ਇੱਕ ਪਾਸੇ ਕਾਜ਼ੀ ਮੋਏ ਸੱਪ ਵਾਂਗ ਵਿੱਸ ਘੋਲ ਰਿਹਾ ਸੀ, ਦੂਜੇ ਪਾਸੇ ਹੋਰ ਮੁਸਲਮਾਨ ਲਾਹੌਲ ਵਿੱਲਾ ਪੜ੍ਹ ਰਹੇ ਸਨ। ਕਈ ਰੱਬ ਦੇ ਬੰਦੇ ਐਸੇ ਵੀ ਸਨ ਜੋ ਤੁਹਾਡਾ ਛੁੱਟ ਜਾਣਾ ਦੇਖਕੇ ਰੱਬ ਦਾ ਸ਼ੁਕਰ ਕਰ ਰਹੇ ਸਨ। ਗੱਲ ਕੀ ਹਰੇਕ ਆਦਮੀ ਦੇ ਦਿਲ ਉੱਤੇ ਇੱਕ ਖਾਸ ਅਸਰ ਸੀ। ਕੁਝ ਚਿਰ ਹੈਰਾਨ ਰਹਿਕੇ ਹੱਥ ਮਲਦੇ ਹੋਏ ਸਾਰੇ ਲੋਕ ਘਰਾਂ ਨੂੰ ਮੁੜੇ, ਮੈਂ ਹਥਕੜੀਆਂ ਬੇੜੀਆਂ ਸਣੇ ਫੇਰ ਕੈਦਖਾਨੇ ਭੇਜੀ ਗਈ, ਮੈਂ ਤਾਂ ਆਪਣੇ ਦਿਲ ਵਿੱਚ ਆਪਣੇ ਆਪ ਨੂੰ ਹੁਣ ਕੋਈ ਘੜੀ ਦੀ ਪ੍ਰਾਹਣੀ ਸਮਝੀ ਬੈਠੀ ਸਾਂ। ਹਰ ਵੇਲੇ ਮੈਨੂੰ ਇੱਜ਼ਤ ਬੇਗ ਦੇ ਸੱਦੇ ਦਾ ਡਰ ਹੀ ਰਹਿੰਦਾ ਸੀ, ਪਰ ਪਤਾ ਨਹੀਂ ਕੀ ਕਾਰਨ ਸੀ ਕਿ ਅੱਠ ਕੁ ਦਿਨ ਸੁਖ ਸੁਖਾਂ ਨਾਲ ਬੀਤ ਗਏ, ਪਰ ਮੈਨੂੰ ਕਿਸੇ ਨੇ ਕੋਈ ਦੁੱਖ ਨਾ ਦਿੱਤਾ। ਰੋਟੀ ਦੋਵੇਂ ਵੇਲੇ ਪਹੁੰਚ ਜਾਂਦੀ ਸੀ ਜੋ ਮੈਂ ਪੇਟ ਪੂਰਨਾ ਅਨੁਸਾਰ ਖਾ ਲੈਂਦੀ ਸਾਂ ਅਰ, ਹਰ ਵੇਲੇ ਤੁਹਾਡੀ ਰੱਖਯਾ ਲਈ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੀ ਰਹਿੰਦੀ ਸੀ। ਇੱਕ ਦਿਨ ਮੈਂ ਸੁਣਿਆਂ ਕਿ ਇੱਜ਼ਤ ਬੇਗ ਨੇ ਫੇਰ ਕੁਝ ਸਿਪਾਹੀ ਤੁਹਾਡੀ ਭਾਲ ਵਿੱਚ ਘੱਲੇ ਹਨ। ਏਧਰ ਅਗਲੇ ਦਿਨ ਮੈਨੂੰ ਵੀ ਸਿਪਾਹੀ ਲੈਣ ਆ ਗਏ। ਇੱਜ਼ਤ ਬੇਗ ਦੇ ਖਾਸ ਕਮਰੇ ਵਿੱਚ ਜਦ ਮੈਨੂੰ ਸਿਪਾਹੀ ਲੈ ਕੇ ਪਹੁੰਚੇ ਤਾਂ ਅੱਗੇ ਇੱਜ਼ਤ ਬੇਗ, ਕਾਜ਼ੀ ਸਾਹਿਬ ਅਤੇ ਪੰਜ ਚਾਰ ਹੋਰ ਮੁਗ਼ਲ ਪਠਾਣ ਬੈਠੇ ਸਨ। ਗੱਲ ਬਾਤ ਤਾਂ