ਪੰਨਾ:ਦਲੇਰ ਕੌਰ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਇਕ ਸਿਪਾਹੀ-ਵਾਹ, ਕਿਤੇ ਕੋਈ ਭੂਤ ਤਾਂ ਨਹੀਂ ਚੰਬੜ ਗਿਆ?
ਦੂਜਾ-ਨਹੀਂ, ਡਰ ਨਾਲ ਹੋਸ਼ ਟਿਕਾਣੇ ਨਹੀਂ ਰਹੀ।
ਤੀਜਾ-ਏਹ ਵੀ ਨਹੀਂ, ਏਹਦੀਆਂ ਅੱਖਾਂ ਵਿਚ ਦਲੇਰ ਕੌਰ ਹੀ ਫਿਰਦੀ ਹੈ, ਤਦੇ ਹੀ ਤਾਂ ਇਨ੍ਹਾਂ ਮਰਦਿਆਂ ਵਿਚ ਵੀ ਇਸ ਨੂੰ ਦਲੇਰ ਕੌਰ ਹੀ ਦਿਸ ਰਹੀ ਹੈ।
ਚੌਥਾ-ਦਲੇਰ ਕੌਰ ਸਾਡੇ ਹਾਕਮ ਨੂੰ ਜੋ ਭਾਈ, ਇਸ ਲਈ ਏਹਦੀਆਂ ਅੱਖਾਂ ਵਿਚ ਵੀ ਸਮਾਈ। ਕਿਉਂ ਬਈ ਮੁਹੰਮਦ ਦੀਨਾਂ! ਠੀਕ ਹੈ ਨਾਂ?
ਮਹੰਮਦ ਦੀਨ ਓਸ ਪਹਿਲੇ ਸਿਪਾਹੀ ਦਾ ਨਾਮ ਸੀ, ਓਹ ਆਪਣੇ ਇਨ੍ਹਾਂ ਸਾਥੀਆਂ ਦੀਆਂ ਗੱਲਾਂ ਸੁਣਕੇ ਵਿੱਚੇ ਵਿਚ ਖਿਝ ਰਿਹਾ ਸੀ। ਚੌਥੇ ਸਿਪਾਹੀ ਦੀ ਗੱਲ ਸੁਣਕੇ ਤਾਂ ਭੁੱਜ ਗਿਆ ਅਤੇ ਗੁੱਸੇ ਨਾਲ ਬੋਲਿਆ "ਤੁਸੀ ਸਾਰੇ ਗਧੇ ਹੋ, ਨਾਂ ਦੇਖਿਆ ਨਾਂ ਚਾਖਿਆ; ਐਵੇਂ ਗੱਲਾਂ ਬਨਾਉਣ ਲਗ ਪਏ।"
ਚੌਥਾ-ਗਧਾ ਤੇਰਾ ਬਾਪ ਹੋਵੇਗਾ, ਕਿਉਂ ਓਏ! ਤੂੰ ਸਮਝਿਆ ਕੀ ਹੈ? (ਘਸੁੰਨ ਵੱਟਕੇ) ਭੰਨਾਂ ਬਥਾੜ?
ਮੁਹੰਮਦ ਦੀਨ ਕੁਝ ਬੋਲਣ ਹੀ ਲਗਾ ਸੀ ਕਿ ਗੱਲ ਵਧਦੀ ਦੇਖਕੇ ਪਹਿਲੇ ਤਿੰਨ ਸਿਪਾਹੀ ਤਾਂ ਆਪੋ ਵਿਚ ਕੁਝ ਘੁਸਰ ਮੁਸਰ ਕਰਨ ਲੱਗ ਪਏ, ਪਰ ਪੰਜਵਾਂ ਸਿਪਾਹੀ-ਜੋ ਅਜੇ ਤਕ ਚੁਪ ਖੜਾ ਸੀ-ਦੋਹਾਂ ਵਿਚ ਆ ਗਿਆ ਅਰ ਕਹਿਨ ਲਗਾ:-
"ਬੱਸ ਬੱਸ, ਆਪਸ ਵਿਚ ਲੜਨਾ ਚੰਗਾ ਨਹੀਂ (ਬਾਕੀਦਿਆਂ ਨੂੰ) ਬਈ ਭਰਾਵੋ! ਤੁਹਾਡਾ ਕੋਈ ਹਰਜ ਹੈ