ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੬੯ )

ਦਲੇਰ ਕੌਰ ਦੀ ਵਿਥਿਆ ਸੁਣ ਕੇ ਸਾਰਿਆਂ ਦੇ ਮੂੰਹੋਂ ਇੱਕੋ ਵਾਰ ਹੀ 'ਹਾਥ ਦੇਇ ਰਾਖੈ ਜਨ ਅਪਨੇ' ਨਿਕਲ ਗਿਆ। ਸਾਰਿਆਂ ਦਾ ਧਿਆਨ ਜ਼ੈਨਬ ਵਲ ਗਿਆ। ਸਾਰਿਆਂ ਦਾ ਜੀ ਕਰੇ ਕਿ ਏਸਦਾ ਹਾਲ ਸੁਣੀਏ, ਪਰ ਕਿਸੇ ਨੂੰ ਹੀਆ ਨਾ ਪਵੇ ਕਿ ਉਸਨੂੰ ਪੁੱਛ ਕੇ। ਅਖੀਰ ਬਹਾਦਰ ਸਿੰਘ ਨੇ ਹੀ ਹੌਸਲਾ ਕੀਤਾ ਤੇ ਕਿਹਾ "ਬੀਬੀ ਜੀ, ਤੁਸੀਂ ਸੁਣਾਓ, ਆਪਣੀ ਸਿਰ ਬੀਤੀ।"

ਜ਼ੈਨਬ ਪਹਿਲਾਂ ਤਾਂ ਕੁਝ ਝਕੀ। ਪਰ ਜਦ ਦੁਖ ਭੰਜਨ ਸਿੰਘ ਨੇ ਕਿਹਾ "ਹਾਂ ਠੀਕ ਹੈ, ਬੀਬੀ ਜੀ, ਤੁਸੀਂ ਆਪਣਾ ਹਾਲ ਸੁਣਾਓ, ਤਾਕਿ ਅਸੀਂ ਜੇ ਤੁਹਾਡੀ ਕੋਈ ਸੇਵਾ ਕਰ ਸਕਦੇ ਹੋਈਏ ਤਾਂ ਕਰੀਏ" ਤਾਂ ਉਸਨੇ ਕੁਝ ਹੌਸਲਾ ਕੀਤਾ ਅਰ ਕਿਹਾ:-

ਸਰ ਗੁਜ਼ੱਸ਼ਤ ਮੇਰੀ ਜੇਕਰ ਸੁਣੀ ਚਾਹੋ,
ਪਹਿਲਾਂ ਆਪਣੇ ਦਿਲਾਂ ਨੂੰ ਥੰਮ ਲੈਣਾ।
ਦਰਦਨਾਕ ਵਿਥਯਾ ਮੇਰੀ ਸੁਣਨ ਵੇਲੇ
ਸਬਰ ਸ਼ੁਕਰ ਤੇ ਧੀਰਜ ਤੋਂ ਕੰਮ ਲੈਣਾ।
ਮੇਰੇ ਦੁਖੜੇ ਕਲੇਜੇ ਨੂੰ ਚੀਰ ਜਾਵਣ,
ਵਗਦੇ ਹੰਝੂਆਂ ਨੂੰ ਆਪੇ ਥੰਮ ਲੈਣਾ।
ਇੱਕੀ ਸਾਲ ਮੇਰੇ ਦੁੱਖਾਂ ਵਿੱਚ ਬੀਤੇ
ਕੋਈ ਨਹੀਂ ਮਿਲਿਆ ਸੁਖ ਦਾ ਦੰਮ ਲੈਣਾ॥

ਗੁਰੂ ਦੇ ਪਿਆਰਿਓ! ਮੈਂ ਕਾਬਲ ਨਿਵਾਸੀ ਸਰਦਾਰ ਸ਼ਮਸ਼ੇਰ ਯਾਰ ਖ਼ਾਂ ਦੀ ਧੀ ਹਾਂ, ਮੇਰਾ ਪਿਤਾ ਇੱਜ਼ਤ ਬੈਗ ਦੇ ਚਾਚੇ ਦਾ ਪੁੱਤ ਭਰਾ ਸੀ, ਮੇਰੇ ਦੋ ਵੱਡੇ ਭਰਾ