( ੭0 )
ਨਾਦਰ ਖ਼ਾਂ ਤੇ ਅਕਬਰ ਖਾਂ ਨਾਮੀ ਸਨ। ਮੈਨੂੰ ਏਹ ਤਾਂ ਪਤਾ ਨਹੀਂ ਕਿ ਮੇਰਾ ਜਨਮ ਕਿੱਥੇ ਹੋਇਆ, ਪਰ ਮੇਰਾ ਨਿਕਾਹ ਮੇਰੀ ੧੬ ਸਾਲ ਦੀ ਉਮਰ ਵਿਚ ਮੇਰੀ ਮਾਸੀ ਦੇ ਪੁਤ੍ਰ ਨਾਲ ਹੋਇਆ, ਜੋ ਦਿੱਲੀ ਵਿੱਚ ਰਹਿੰਦੀ ਹੈ। ਮੇਰਾ ਪਤੀ ਫੌਜ ਦਾ ਇਕ ਅਫਸਰ ਸੀ। ਮੇਰੇ ਨਿਕਾਹ ਨੂੰ ਅਜੇ ਦੋ ਕੁ ਮਹੀਨੇ ਹੀ ਹੋਏ ਸਨ, ਅਤੇ ਅਜੇ ਮੈਂ ਸਹੁਰ ਘਰ ਦਾ ਮੂੰਹ ਵੀ ਨਹੀਂ ਦੇਖਿਆ ਸੀ ਕਿ ਮੇਰੇ ਪਤੀ ਦੇ ਸਿੱਖਾਂ ਦੇ ਮੁਕਾਬਲੇ ਵਿਚ ਮਾਰੇ ਜਾਣ ਦੀ ਖਬਰ ਆ ਗਈ "ਕਹਿਰ ਦਰਵੇਸ਼ ਬਰ ਜਾਨ ਦਰਵੇਸ਼" ਮੈਂ ਰੋ ਰੋ ਕੇ ਚੁੱਪ ਕਰ ਰਹੀ, ਮੇਰਾ ਪਿਤਾ ਲਖਨ ਵਿੱਚ ਰਹਿੰਦਾ ਹੁੰਦਾ ਸੀ। ਇੱਕ ਦਿਨ ਅਚਨਚੇਤ ਸਾਡੇ ਤੇ ਕਹਿਰ ਇਲਾਹੀ ਆ ਟੁੱਟਾ ਅਰਥਾਤ ਮੇਰਾ ਵੀ ਪਿਤਾ ਇਕ ਲੜਾਈ ਵਿਚ ਮਾਰਿਆ ਗਿਆ। ਮੇਰੇ ਭਰਾ ਮੈਨੂੰ ਅਤੇ ਮਾਤਾ ਨੂੰ ਨਾਲ ਲੈਕੇ ਆਪਣੇ ਚਾਚੇ ਇੱਜ਼ਤ ਬੇਗ ਪਾਸ ਹੀ ਆ ਰਹੇ। ਤਿੰਨ ਕੁ ਮਹੀਨੇ ਪਿੱਛੋਂ ਮੇਰੀ ਮਾਂ ਦਾ ਵੀ ਇੰਤਕਾਲ (ਅੰਤ) ਹੋ ਗਿਆ। ਅਸੀਂ ਯਤੀਮ ਹੋ ਗਏ, ਅਸੀਂ ਸਬਰ ਕਰਕੇ ਬੈਠ ਰਹੇ, ਪਰ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਸਿਰ ਅਜੇ ਹੋਰ ਕੋਈ ਕਹਿਰ ਟੁੱਟਣ ਵਾਲਾ ਹੈ। ਚਾਰ ਕ ਸਾਲ ਤਾਂ ਰੋਂਦਿਆਂ ਧੋਦਿਆਂ ਲੰਘ ਗਏ। ਹੁਣ ਮੇਰੇ ਚਾਚੇ ਅਤੇ ਦਲੇਰ ਕੌਰ ਦਾ ਵਾਕਿਆ ਅਰੰਭ ਹੋਇਆ, ਮੇਰਾ ਚਾਚਾ ਹਰ ਵੇਲੇ ਦਲੇਰ ਕੌਰ ਨੂੰ ਫੜਨ ਦੇ ਆਹਰ ਵਿੱਚ ਲਗਾ ਰਹੇ, ਮੇਰੀ ਚਾਚੀ ਅਤੇ ਮੇਰੇ ਭਰਾ ਬਹੁਤੇਰਾ ਸਮਝਾਉਣ, ਪਰ ਕੌਣ ਮੰਨੇ? ਮੁਖ਼ਤਸਿਰ ਇਹ ਕਿ