( ੭੧ )
ਦਲੇਰ ਕੌਰ ਆਪਣੇ ਪਤੀ ਸਣੇ ਗ੍ਰਿਫ਼ਤਾਰ ਕਰਕ ਲਿਆਂਦੀ ਗਈ। ਉਸਦੇ ਪਤੀ ਨੇ ਜਦ ਮੁਸਲਮਾਨ ਹਣਾ ਮਨਜ਼ੂਰ ਨਾ ਕੀਤਾ ਤਾਂ ਉਸਨੂੰ ਸਾੜ ਦੇਣ ਦਾ ਹੁਕਮ ਹੋਇਆ। ਮੈਂ ਅਜੇ ਤੱਕ ਦਲੇਰ ਕੌਰ ਦੇ ਪਤੀ ਨੂੰ ਦੇਖਿਆ ਨਹੀਂ ਸੀ। ਸਿੱਖਾਂ ਦੀਆਂ ਬਹਾਦਰੀਆਂ ਦੀਆਂ ਕਈ ਕਹਾਣੀਆਂ ਅਸੀਂ ਲੋਕ ਸੁਣਦੇ ਹੁੰਦੇ ਸਾਂ, ਪਰ ਸਭ ਨਿਰੀਆਂ ਗੱਪਾਂ ਹੀ ਸਮਝਦੇ ਸਾਂ, ਅੱਜ ਮੈਨੂੰ ਇੱਕ ਸਿੰਘ ਦੀ ਬਹਾਦਰੀ ਅੱਖੀਂ ਵੇਖਣ ਦਾ ਸਮਾਂ ਮਿਲਿਆ। ਜਦ ਮੈਂ ਸੁਣਿਆਂ ਕਿ ਬਹਾਦਰ ਸਿੰਘ ਨੇ ਸੜ ਜਾਣਾ ਕਬੂਲ ਕੀਤਾ ਹੈ ਤੇ ਮੁਸਲਮਾਨ ਹੋਣਾ ਨਹੀਂ ਮੰਨਿਆਂ ਤਾਂ ਮੇਰੇ ਕਲੇਜੇ ਵਿੱਚ ਇੱਕ ਬਰਛੀ ਜੇਹੀ ਫਿਰੀ। ਦੂਜੇ ਦਿਨ ਮੈਂ ਚਾਚੀ ਜੀ ਨੂੰ ਨਾਲ ਲੈਕੇ ਉਸ ਥਾਂ ਆਈ ਜਿੱਥੇ ਕਿ ਬਹਾਦਰ ਸਿੰਘ ਨੂੰ ਸਾੜਿਆ ਜਾਣਾ ਸੀ। ਤੁਰਕ ਸਿਪਾਹੀ ਬਹਾਦਰ ਸਿੰਘ ਨੂੰ ਲਿਆਏ, ਲੱਤਾਂ-ਬਾਹਵਾਂ , ਕੱਸ ਦਿੱਤੀਆਂ, ਰੂੰ ਲਪੇਟ ਦਿਤੀ, ਤੇਲ ਪਾ ਦਿੱਤਾ, ਅੱਗ ਲਾਉਣ ਲੱਗੇ। ਅਸੀ ਇਹ ਸਭ ਕੁਝ ਪੜਦੇ ਵਿੱਚ ਬੈਠੀਆਂ ਦੇਖਦੀਆਂ ਸਾਂ। ਜਦ ਜੱਲਾਦ ਅੱਗ ਲੈਕੇ ਅੱਗੇ ਵਧਿਆ ਤਾਂ ਮੈਂ ਡਰ ਅਤੇ ਗ਼ਮ ਨਾਲ ਬੇਸੁਰਤ ਹੋ ਗਈ। ਜਦ ਅੱਖ ਖੁਲ੍ਹੀ ਤਾਂ ਮੈਂ ਮਹਿਲ ਵਿੱਚ ਪਲੰਘ ਤੇ ਪਈ ਸਾਂ, ਮੇਰੀ ਚਾਚੀ ਨੇ ਮੈਨੂੰ ਪਯਾਰ ਨਾਲ ਪੁਚਕਾਰਿਆ ਤੇ ਕਿਹਾ "ਜ਼ੈਨਬ! ਕਿਉਂ ਕੀ ਹਾਲ ਹੈ?" ਮੈਂ ਕਿਹਾ "ਚਾਚੀ ਜੀ! ਮੇਰੀ ਤਬੀਅਤ ਬਹੁਤ ਢਿੱਲੀ ਹੈ, ਅਜੇ ਤੱਕ ਉਹ ਖੌਫਨਾਕ ਨਜ਼ਾਰਾ ਮੇਰੀਆਂ ਅੱਖਾਂ ਦੇ