ਪੰਨਾ:ਦਲੇਰ ਕੌਰ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੭੨ )

ਅੱਗੇ ਹੈ।" ਉਸ ਨੇ ਕਿਹਾ "ਖੌਫਨਾਕ ਨਜ਼ਾਰਾ ਹੁਣ ਗਿਆ, ਬਹਾਦਰ ਸਿੰਘ ਨੂੰ ਉਸਦੇ ਸਾਥੀ ਸਿੱਖ ਛਡਾ ਕੇ ਲੈ ਗਏ" ਮੈਂ ਅਤਿ ਹੇਰਾਨ ਹੋਈ, ਅਤੇ ਸਮਝਿਆ ਕਿ ਚਾਚੀ ਐਵੇਂ ਕਰਦੀ ਹੈ, ਪਰ ਥੋੜੇ ਹੀ ਚਿਰ ਪਿੱਛੋਂ ਮੈਨੂੰ ਸਾਰੇ ਘਰ ਵਿੱਚ ਏਸ ਮਾਮਲੇ ਦੀਆਂ ਗੱਲਾਂ ਹੁੰਦੀਆਂ ਵੇਖਕੇ ਯਕੀਨ ਆ ਗਿਆ ਕਿ ਬਹਾਦਰ ਸਿੰਘ ਸੱਚ ਮਚ ਬਚ ਗਿਆ ਹੈ। ਮੇਰੇ ਕਲੇਜੇ ਵਿੱਚ ਪ੍ਰੇਮ ਦਾ ਤੀਰ ਵੱਜ ਗਿਆ, ਮੈਂ ਇੱਕ ਹਫ਼ਤਾ ਭਰ ਮੱਛੀ ਵਾਂਗ ਤੜਫਦੀ ਰਹੀ। ਏਹਨਾਂ ਦਿਨਾਂ ਵਿੱਚ ਦਲੇਰ ਕੌਰ ਕੈਦ ਸੀ। ਮੈਂ ਚਾਚੀ ਨੂੰ ਰੋਜ਼ ਕਹਿੰਦੀ ਕਿ ਇਸੇ ਤਰਾਂ ਦਲੇਰ ਕੌਰ ਨੂੰ ਛੁਡਾਓ। ਉਸਨੇ ਕਿਹਾ ਕੋਈ ਤਦਬੀਰ ਨਹੀਂ ਬਣਦੀ, ਅਖੀਰ ਇੱਕ ਦਿਨ ਮੈਂ ਰੱਬ ਦਾ ਆਸਰਾ ਧਰਕੇ ਰਾਤ ਵੇਲੇ ਚੁੱਪ ਚੁਪਾਤੀ ਘਰੋਂ ਨਿਕਲ ਕੇ ਬਨ ਨੂੰ ਤੁਰ ਪਈ, ਦੋ ਕੁ ਮੀਲ ਨਿਕਲ ਜਾਣ ਪਰ ਇੱਕ ਸਿੰਘ ਮਿਲਿਆ, ਪਹਿਲਾਂ ਤਾਂ ਮੈਂ ਡਰੀ, ਪਰ ਫੇਰ ਓਸਨੂੰ ਸਾਰਾ ਹਾਲ ਦੱਸਿਆ, ਦੋ ਦਿਨ ਓਹ ਤੇ ਮੈਂ ਓਥੇ ਹੀ ਰਹੇ। ਤੀਜੇ ਦਿਨ ਸਵੇਰੇ ਓਹ ਖਾਣ ਪੀਣ ਲਈ ਕੁਝ ਲੈਣ ਵਾਸਤੇ ਗਿਆ, ਕਿੰਨਾ ਹੀ ਚਿਰ ਬੀਤ ਗਿਆ, ਪਰ ਨਾ ਮੁੜਿਆ, ਮੈਂ ਸਾਰਾ ਦਿਨ ਉਡੀਕਦੀ ਰਹੀ, ਪਰ ਖਵਰੈ ਓਸ ਵਿਚਾਰੇ ਨਾਲ ਕੀ ਬੀਤੀ? ਜਦ ਸੰਧਯਾ ਪਈ ਤਾਂ ਮੈਂ ਜੀ ਖੋਲ੍ਹ ਕੇ ਰੋਈ, ਕਿਉਂਕਿ ਉਸ ਸਿੰਘ ਦਾ ਮੈਨੂੰ ਬਹੁਤ ਸਹਾਰਾ ਸੀ, ਓਹ ਹਰ ਵੇਲੇ ਮੈਨੂੰ ਇੱਕ ਸੰਤੋਖ ਦਾ ਉਪਦੇਸ਼ ਦੇਂਦਾ ਰਹਿੰਦਾ ਸੀ। ਅੱਜ ਪਹਿਲੀ ਰਾਤ ਸੀ ਕਿ ਮੈਨੂੰ ਜੰਗਲ ਵਿੱਚ ਇਕੱਲਿਆਂ ਰਹਿਣਾ ਪਿਆ, ਇਕੱਲ ਦਾ ਦੁੱਖ