ਪੰਨਾ:ਦਲੇਰ ਕੌਰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੭੩ )

ਬੁਰਾ ਹੁੰਦਾ ਹੈ, ਬੜੀ ਹੀ ਮੁਸ਼ਕਲ ਰਾਤ ਬੀਤੀ। ਸਵੇਰ ਹੋ ਆਈ, ਮੈਂ ਓਥੇ ਹੀ ਲੁਕੀ ਬੈਠੀ ਰਹੀ ਕਿ ਮਤਾਂ ਕੋਈ ਵਖ ਨਾ ਲਵੇ, ਓਸ ਸਿੱਖ ਨੇ ਮੈਨੂੰ ਇੱਕ ਦੋ ਤੁਕਾਂ ਦੱਸੀਆਂ ਸਨ ਜੋ ਮੈਂ ਹਰ ਵੇਲੇ ਗਾਉਂਦੀ ਰਹਿੰਦੀ ਸਾਂ। ਏਹ ਦਿਨ ਵੀ ਭੁੱਖਿਆਂ ਭਾਣਿਆਂ ਬੀਤ ਗਿਆ, ਜਦ ਸੰਧਯਾ ਹੋਣ ਤੇ ਆਈ ਤਾਂ ਮੈਂ ਪੱਛਮ ਵੱਲ ਮੂੰਹ ਕਰਕੇ ਤੁਰ ਪਈ, ਥੋੜੇ ਹੀ ਚਿਰ ਵਿੱਚ ਦਰਯਾ ਦੇ ਕੰਢੇ ਤੇ ਪਹੁੰਚ ਗਈ। ਜ਼ਿੰਦਗੀ ਤੋਂ ਤਾਂ ਮੈਂ ਨਾ-ਉਮੈਦ ਹੋ ਚੁੱਕੀ ਸਾਂ, ਕੁਝ ਚਿਰ ਕੀਰਨੇ ਕਰਕੇ ਛਾਲ ਮਾਰੀ। ਪਰ ਪਤਾ ਨਹੀਂ ਕਿ ਮੈਨੂੰ ਪਿਛੋਂ ਕਿਸੇ ਨੇ ਫੜ ਲਿਆ! ਮੈਂ ਡਰ ਨਾਲ ਬੇਹੋਸ਼ ਹੋ ਗਈ, ਜਦ ਅੱਖ ਖੁੱਲ੍ਹੀ ਤਾਂ ਇੱਕ ਬ੍ਰਿਛ ਦੇ ਹੇਠਾਂ ਲੰਮੀ ਪਈ ਸਾਂ, ਮੇਰੇ ਭਰਾ ਨਾਦਰ ਤੇ ਅਕਬਰ ਮੇਰੇ ਦੁਆਲ ਬਠੇ ਸਨ, ਡਰ ਨਾਲ ਮੇਰੀ ਜਾਨ ਸੁੱਕ ਗਈ। ਮੈਂ ਉੱਠ ਕੇ ਬੈਠ ਗਈ। ਕੁਝ ਚਿਰ ਉਨ੍ਹਾਂ ਨਾਲ ਉਤ੍ਰ ਪ੍ਰਸ਼ਨ ਹੋਏ, ਅਖੀਰ ਗੁੱਸੇ ਵਿੱਚ ਆ ਕੇ ਅਕਬਰ ਨੇ ਮੇਰੇ ਮੂੰਹ ਤੇ ਚਪੇੜ ਮਾਰੀ, ਜਿਸਦੇ ਦੁੱਖ ਨਾਲ ਮੈਂ ਬੇਸੁਰਤ ਹੋ ਗਈ, ਫੇਰ ਜਦ ਅੱਖ ਖੁੱਲੀ ਤਾਂ ਆਪਣੇ ਆਪ ਨੂੰ ਏਥੇ ਦੇਖਿਆ।"


ਕਾਂਡ ੬

ਨਵਾਬ ਇੱਜ਼ਤ ਬੇਗ ਅਜੇ ਖ਼ਾਬਗਾਹ ਵਿੱਚ ਹੀ ਸੀ, ਕਿ ਉਸਨੂੰ ਸੁਨੇਹਾ ਪਹੁੰਚਾ ਕਿ ਨਾਦਰ ਆਯਾ ਹੈ। ਉਹ ਉੱਠਕੇ ਮੰਜੇ ਤੇ ਬੈਠ ਗਿਆ। ਸਿਪਾਹੀ ਨੂੰ ਕਿਹਾ ਕਿ ਸੱਦ ਲਿਆਓ ਅਤੇ ਆਪ ਸੋਚਣ ਲੱਗਾ ਕਿ ਏਸ਼


ਸੌਣ ਦਾ ਅਸਥਾਨ।