ਪੰਨਾ:ਦਲੇਰ ਕੌਰ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਕਿੱਥੇ ਹੈ? ਖ਼ੁਦਾ ਦੀ ਕਸਮ, ਮੈਂ ਉਸਦੀ ਬੋਟੀ ਬੋਟੀ ਕਰ ਸੁੱਟਾਂਗਾ।

ਨਾਦਰ-ਖ਼ਬਰੇ ਹੁਣ ਕਿੱਥੇ ਹੈ?

ਇੱਜ਼ਤ ਬੇਗ-ਬਈ ਤੂੰ ਵੀ ਅਜਬ ਆਦਮੀ ਹੈਂ,ਸਾਰੀ ਗੱਲ ਕਿਉਂ ਨਹੀਂ ਦੱਸਦਾ?

ਨਾਦਰ-ਸਾਰੀ ਗੱਲ ਕੀ ਦੱਸਾਂ? ਮੇਰਾ ਕਲੇਜਾ ਉਛਲਕੇ ਮੂੰਹ ਨੂੰ ਆ ਰਿਹਾ ਹੈ।

ਇੱਜ਼ਤ ਬੇਗ-ਨਾਦਰ! ਕਸਮ ਅੱਲਾ ਪਾਕ ਦੀ, ਮੈਨੂੰ ਬੜਾ ਗੁੱਸਾ ਆ ਰਿਹਾ ਹੈ, ਤੂੰ ਸਾਰੀ ਗੱਲ ਕਿਉਂ ਨਹੀਂ ਕਰਦਾ?

ਨਾਦਰ-ਲੌ ਸੁਣੋਂ? ਪੀਰ ਦੀ ਰਾਤ ਨੂੰ ਅਸੀਂ ਸਾਰੇ ਜਣਿਆਂ ਨੇ ਰੋਟੀ ਖਾਧੀ ਅਤੇ ਸੌਂ ਗਏ, ਸਵੇਰੇ ਉਠਕੇ ਪਤਾ ਲੱਗਾ ਕਿ ਜ਼ੈਨਬ ਦਾ ਪਤਾ ਨਹੀਂ, ਬਥੇਰੀ ਢੂੰਡ ਭਾਲ ਕੀਤੀ, ਪਰ ਕੁਝ ਥਹੁ ਨਾ ਲੱਗਾ। ਅਸੀਂ ਦੋਵੇਂ ਭਰਾ ਪਠਾਨ ਜ਼ਾਦੇ ਏਹ ਕੱਦ ਸਹਿ ਸੱਕਦੇ ਸਾਂ ਕਿ ਸਾਡੀ ਭੈਣ ਨੂੰ ਕੋਈ ਕੱਢਕੇ ਲੈ ਜਾਵੇ? ਦੋਵੇਂ ਜਣੇ ਨਿਕਲ ਤੁਰੇ, ਪਹਿਲਾਂ ਤਾਂ ਏਥੋਂ ਦਾ ਹੀ ਘਰ ਘਰ ਛਾਣ ਮਾਰਿਆ, ਕੋਈ ਪਤਾ ਨਾ ਲੱਗਾ। ਦੋ ਦਿਨ ਜੰਗਲਾਂ ਬਨਾਂ ਵਿਚ ਟੱਕਰਾਂ ਮਾਰਦੇ ਫਿਰਦੇ ਰਹੇ, ਕੱਲ ਸੰਧਯਾ ਵੇਲੇ ਜਦ ਅਸੀਂ ਨਾ ਉਮੈਦ ਹੋਕੇ ਘਰ ਨੂੰ ਮੁੜੇ ਆਉਂਦੇ ਸਾਂ ਤਾਂ ਸਾਨੂੰ ਦਰਯਾ ਦੇ ਕੰਢੇ ਉਤੇ ਇੱਕ ਇਸਤ੍ਰੀ ਖਲੋਤੀ ਦਿੱਸੀ, ਅਸੀਂ ਉਸਦਾ ਪਤਾ ਨਾਮ ਲੈਣ ਲਈ ਹੌਲੀ ਹੌਲੀ ਪਾਸ ਪਹੁੰਚੇ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ, ਨਾਂ ਤਾਂ ਸਾਨੂੰ ਉਸਦੇ ਬੁੜ ਬੁੜਾਉਣ ਦੀ ਹੀ