ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਕੋਈ ਸਮਝ ਲੱਗਦੀ ਸੀ ਤੇ ਨਾ ਹੀ ਏਹ ਪਤਾ ਲੱਗਦਾ ਸੀ ਕਿ ਏਹ ਕੌਣ ਹੈ, ਪਰ ਜਦ ਉਸਦੇ ਮੂੰਹੋਂ ਇਕ ਵਾਰੀ ਏਹ ਲਫਜ਼ ਨਿਕਲੇ ਕਿ. "ਮੈਨੂੰ ਇਸ ਵੇਲੇ ਵੇਖ ਕੇ ਕੌਣ ਕਹਿ ਸਕਦਾ ਹੈ ਕਿ ਮੈਂ ਨਵਾਬ ਇੱਜ਼ਤ ਬੇਗ ਦੀ ਭਤੀਜੀ ਤੇ ਸਰਦਾਰ ਸ਼ਮਸ਼ੇਰ ਯਾਰ ਖ਼ਾਂ ਦੀ ਧੀ ਹਾਂ?" ਤਾਂ ਇਕਵਾਰਗੀ ਸਾਡਾ ਮਨ ਕੰਬ ਉੱਠਿਆ, ਗੁੱਸਾ ਤਾਂ ਬਹੁਤ ਆਯਾ, ਪਰ ਪਤਾ ਨਹੀਂ ਸੀ ਕਿ ਇਸਦੀ ਏਹ ਸ਼ਕਲ ਕਿਸ ਤਰ੍ਹਾਂ ਬਣੀ? ਅਸੀਂ ਹੋਰ ਕੁਝ ਸੁਣਨ ਲਈ ਖਲੋਤੇ ਰਹੇ, ਓਹ ਕਦੀ ਕਾਫਰੀ ਜ਼ਬਾਨ ਦੀਆਂ ਤੁਕਾਂ ਪੜ੍ਹੇ, ਕਦੀ ਕੁਝ ਆਖੇ, ਕਦੀ ਕੁਝ, ਅਸੀਂ ਝੱਟ ਸਮਝ ਲਿਆ ਕਿ ਏਹਦੀ ਪ੍ਰੀਤੀ ਕਿਸੇ ਕਾਫਰ ਨਾਲ ਹੋ ਗਈ ਹੈ। ਅਸੀਂ ਗੁੱਸੇ ਵਿਚ ਭਰੇ ਹੋਏ ਸੋਚ ਹੀ ਰਹੇ ਸਾਂ ਕਿ ਕੀ ਕੀਤਾ ਜਾਵੇ ਕਿ ਓਹ ਖੁਦਕਸ਼ੀ ਕਰਨ ਲਈ ਦਰਯਾ ਵਿਚ ਭੁੜਕ ਪਈ, ਮੈਂ ਝੱਟ ਨੱਸ ਕੇ ਫੜ ਲਿਆ, ਉਹ ਬੇਹੋਸ਼ ਹੋ ਗਈ, ਅਸੀਂ ਓਸਦੀ ਗੰਢ ਬੰਨ੍ਹ ਕੇ ਤੁਰ ਪਏ, ਪੰਜ ਚਾਰ ਮੀਲ ਉਰੇ ਆ ਕੇ ਅੱਧੀ ਰਾਤ ਦੇ ਵੇਲੇ ਅਸਾਂ ਉਸਨੂੰ ਇੱਕ ਬ੍ਰਿਛ ਦੇ ਹੇਠਾਂ ਰੱਖਿਆ, ਜਦ ਉਸਨੂੰ ਹੋਸ਼ ਆਈ ਤਾਂ ਗੱਲ ਬਾਤ ਪੁੱਛੀ। ਉਸ ਨੇ ਬੜੇ ਹੀ ਊਲ ਜਲੂਲ ਉੱਤ੍ਰ ਦਿੱਤੇ, ਅਸੀਂ ਬਤੇਰਾ ਸਮਝਾਇਆ, ਪਰ ਉਸਨੇ ਇੱਕ ਨਾ ਮੰਨੀ, ਏਹੋ ਕਹੀ ਜਾਏ ਕਿ ਮੈਂ ਮਰ ਜਾਵਾਂਗੀ, ਪਰ ਆਪਣੇ ਹਠ ਤੋਂ ਬਾਜ਼ ਨਾ ਆਵਾਂਗੀ ਅਸੀਂ ਗੁੱਸੇ ਵਿੱਚ ਭਰੇ ਤਾਂ ਹੋਏ ਹੀ ਸਾਂ। ਅਕਬਰ ਨ ਤਲਵਾਰ ਨਾਲ ਉਸਨੂੰ ਮਾਰਨਾ ਚਾਹਿਆ, ਪਰ ਉਸ ਵੇਲੇ ਓਹੋ ਕਾਫ਼ਰ ਬਹਾਦਰ ਸਿੰਘ ਤਲਵਾਰ ਲੈਕੇ ਨਿਕਲ