ਪੰਨਾ:ਦਲੇਰ ਕੌਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਜੇ ਰਤਾ ਦੋ ਕਦਮ ਅੱਗੇ ਹੋਕੇ ਦੇਖ ਲਵੋ ਕਿ ਮੁਹੰਮਦ ਦੀਨ ਸੱਚ ਆਖਦਾ ਹੈ ਜਾਂ ਝੂਠ?

ਪਹਿਲਾ-ਵੇਖੀਏ ਕੀ, ਜਦ ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਦਲੇਰ ਕੌਰ ਸ਼ਰਕ ਪੁਰ ਵਿਚ ਕੈਦ ਹੈ ਅਰ ਕੱਲ ਅਸੀਂ ਓਥੋਂ ਹੀ ਆਏ ਹਾਂ ਤਾਂ ਫਿਰ ਕਿਸ ਤਰਾਂ ਮੰਨ ਲਈਏ ਕਿ ਏਹ ਦਲੇਰ ਕੌਰ ਹੋਊ?

ਪੰਜਵਾਂ-ਨਾਂ ਮੀਆਂ, ਕੋਈ ਅਸਚਰਜ ਦੀ ਗੱਲ ਨਹੀਂ, ਸਿੱਖ ਲੋਗ ਬੜੇ ਬਲਾਈਂ ਹੁੰਦੇ ਹਨ। ਭਲਾ ਬਹਾਦਰ ਸਿੰਘ ਨੂੰ ਕੈਦੋਂ ਨਿਕਲਦਿਆਂ ਕੇਹੜੇ ਛੀ ਮਹੀਨੇ ਲੱਗੇ ਸਨ। ਦੋ ਚਾਰ ਪਲਾਂ ਵਿਚ ਹੀ ੬ ਸਿਪਾਹੀ ਪਾਰ ਬੁਲਾਕੇ ਨਿਕਲ ਗਿਆ ਸੀ ਕਿ ਨਾਂ! ਫੇਰ ਜੇ ਦਲੇਰ ਕੌਰ ਵੀ ਨਿਕਲ ਆਈ ਹੋਵੇ ਤਾਂ ਕੀ ਅਚਰਜ ਹੈ! ਹੋਰ ਕਿਸੇ ਤਰਾਂ ਨਹੀਂ ਤਾਂ ਜਾਦੂ ਦੇ ਜੋਰ ਹੀ ਸਹੀ, ਕਿਉਂਕਿ ਸਿੱਖ ਲੋਕ ਆਮ ਤੌਰ ਤੇ ਸਾਰਾ ਦਿਨ ਕੁਛ ਨਾ ਕੁਛ ਪੜ੍ਹਦੇ ਹੀ ਰਹਿੰਦੇ ਹਨ, (ਨਰਮੀ ਨਾਲ) ਹੱਛਾ ਦੇਖ ਲਵੋ, ਹਰਜ ਤਾਂ ਕੋਈ ਨਹੀਂ, ਫੇਰ ਕੋਈ ਕੋਹ ਦੋ ਕੋਹ ਵਾਟ ਵੀ ਜਾਣਾਂ ਨਹੀਂ ਪੈਂਦਾ।

ਏਸ ਭਲੇਮਾਣਸ ਦੀਆਂ ਗੱਲਾਂ ਨੇ ਸਭ ਨੂੰ ਨਰਮ ਕੀਤਾ ਅਰ ਓਹ ਛੀਏ ਜਣੇ ਇਕ ਦੋ ਲੋਥਾਂ ਟੱਪਕੇ ਓਸ ਲੋਥ ਪਾਸ ਪਹੁੰਚੇ, ਅਰ ਓਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾਂ ਰਹੀ, ਜਦ ਉਨ੍ਹਾਂ ਨੇ ਸੱਚ ਮੁਚ ਹੀ ਦਲੇਰ ਕੌਰ ਨੂੰ ਅਧਮੋਈ ਪਈ ਡਿੱਠਾ।

ਕਿਸੇ ਜਾਤਾ ਜਾਦੂ ਹੈ, ਕਿਸੇ ਜਾਤਾ ਨਜ਼ਰ ਦਾ ਫੇਰ ਹੈ, ਕਿਸੇ ਨੇ ਨਿਰਾ ਵਹਿਮ ਹੀ ਸਮਝਿਆ! ਪਰ ਏਹਦੇ