ਪੰਨਾ:ਦਲੇਰ ਕੌਰ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੭੮ )

ਜ਼ੈਨਬ! ਤੈਨੂੰ ਖ਼ੁਦਾ ਸਿੱਝੇ।' (ਨਾਦਰ ਨੂੰ) ਹਾਂ, ਸੱਚ ਜ਼ੈਨਬ ਕਾਫ਼ਰਾਂ ਵਿੱਚ ਜਾਕੇ ਕਰੇਗੀ ਕੀ? ਓਹ ਤਾਂ ਬੜੇ ਪੱਕੇ ਹੁੰਦੇ ਹਨ, ਕਿਸੇ ਮੁਸਲਮਾਨ ਨੂੰ ਨਾਲ ਨਹੀਂ ਰਲਾਉਂਦੇ।"

ਨਾਦਰ-ਏਹ ਖਿਆਲ ਜਾਣ ਦਿਓ, ਓਹਨਾਂ ਨੂੰ ਵੀ ਤਸੀਂ ਹਿੰਦੂਆਂ ਵਰਗੇ ਕੱਚੇ ਪਿੱਲੇ ਸਮਝ ਲਿਆ ਹੋਣਾ ਹੈ? ਜਨਾਬੇਮਨ, ਓਹ ਤਾਂ ਹਰ ਕਿਸੇ ਨੂੰ ਨਾਲ ਰਲਾ ਲੈਂਦੇ ਹਨ।

ਇੱਜ਼ਤ ਬੇਗ-ਏਹ ਵੀ ਗਜ਼ਬ ਹੋਇਆ। ਅੱਗੇ ਮਸਲਮਾਨਾਂ ਦੀ ਤ੍ਰੱਕੀ ਕੇਵਲ ਏਸੇ ਗੱਲ ਲਈ ਹੁੰਦੀ ਸੀ। ਕਿ ਕੋਈ ਮੁਸਲਮਾਨ ਹਿੰਦੂ ਨਹੀਂ ਹੋ ਸਕਦਾ ਸੀ ਤੇ ਹਿੰਦੂ ਸੈਂਕੜੇ ਰੋਜ਼ ਮੁਸਲਮਾਨ ਹੁੰਦੇ ਜਾਂਦੇ ਸਨ। ਹਿੰਦ ਤਾਂ ਇੱਕ ਹਿੰਦੂ ਨੂੰ ਵੀ ਜੋ , ਮੁਸਲਮਾਨ ਹੈ ਗਿਆ ਹੋਵੇ ਨਾਲ ਨਹੀਂ ਲਾਉਂਦੇ।

ਨਾਦਰ-ਠੀਕ ਹੈ, ਪਰ ਸਿੱਖ ਹਰੇਕ ਆਦਮੀ ਨੂੰ ਜੋ ਉਨ੍ਹਾਂ ਵਿੱਚ ਰਲਨਾ ਚਾਹੇ ਰਲਾ, ਲੈਂਦੇ ਹਨ। ਪਰ ਹਾਂ, ਖੂਬੀ ਇਹ ਹੈ ਕਿ ਬਦੋਬਦੀ ਕਿਸੇ ਨੂੰ ਭੀ ਨਾਲ ਨਹੀਂ ਰਲਾਉਂਦੇ।

ਇੱਜ਼ਤ ਬੇਗ-ਕੀ ਕੋਈ ਮੁਸਲਮਾਨ ਅੱਗੇ ਵੀ ਉਨ੍ਹਾਂ ਵਿੱਚ ਰਲਿਆ ਹੈ?

ਨਾਦਰ--ਮੈਨੂੰ ਇਹ ਤਾਂ ਪਤਾ ਨਹੀਂ, ਪਰ ਹਾਂ ਇਹ ਪਤਾ ਹੈ ਕਿ ਇਹ ਹਿੰਦੂਆਂ ਵਿੱਚ ਜੋ ਛੋਟੀਆਂ ਵੱਡੀਆਂ ਜ਼ਾਤਾਂ ਹਨ, ਇਹ ਸਿੱਖਾਂ ਵਿੱਚ ਨਹੀਂ ਹਨ। ਇਹ ਸਭ ਨੂੰ ਇੱਕੋ ਜਿਹਾ ਜਾਣਦੇ ਹਨ, ਜਿਸਨੇ ਅੰਮ੍ਰਤ ਛਕਿਆ ਹੋਵੇ, ਉਸ ਨੂੰ ਆਪਣਾ ਭਰਾ ਸਮਝਦੇ ਹਨ। ਮੇਰੇ