ਪੰਨਾ:ਦਲੇਰ ਕੌਰ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਕੋਈ ਪਰਵਾਹ ਨਹੀਂ ਕੀਤੀ, ਕੇਵਲ ਤੁਹਾਡੀ ਖ਼ਾਤਰ ਮੈ ਜੋ ਪੜਦਿਆਂ ਤੇ ਸਤਰਾਂ ਵਿੱਚ ਰਹਿਨ ਵਾਲੀ ਸਾਂ ਜੰਗਲਾਂ ਤੇ ਬੀਆਬਾਨਾਂ ਵਿੱਚ ਰੁਲੀ, ਅਨੇਕਾਂ ਦੁੱਖ ਸਹੇ, ਕੀ ਤੁਹਾਡੇ ਵਿੱਚ ਤਰਸ ਦਾ ਮਾਦਾ ਨਹੀਂ?

ਬਹਾਦਰ ਸਿੰਘ-ਮੈਂ ਕਹਿੰਦਾ ਤਾਂ ਹਾਂ ਕਿ ਤੁਹਾਡੇਇਨ੍ਹਾਂ ਦੁੱਖਾਂ ਦੀ ਮੇਰੇ ਦਿਲ ਵਿਚ ਕਦਰ ਤੇ ਇੱਜ਼ਤ ਹੈ, ਮੈਂ ਆਪ ਦੇ ਹੌਸਲੇ ਦੀ ਸ਼ਲਾਘਾ ਕਰਦਾ ਹਾਂ, ਅਤੇ ਇੱਕ ਗੱਲ ਦੇ ਬਿਨਾਂ ਹੋਰ ਜੋ ਹੁਕਮ ਏਸ ਜ਼ਬਾਨ ਨਾਲ ਕਰੋ ਬਜਾ ਲਿਆਉਣ ਨੂੰ ਤਿਆਰ ਹਾਂ।

ਜ਼ੈਨਬ-'ਪੈਂਚਾ ਦਾ ਕਿਹਾ ਸਿਰ ਮੱਥੇ, ਪਰਨਾਲਾ। ਓਥੇ ਹੀ' ਤੁਸੀਂ ਮੇਰਾ ਕਿਹਾ ਤਾਂ ਮੰਨਦੇ ਹੋ, ਮੇਰੇ ਪ੍ਰੇਮ ਦੀ ਕਦਰ ਕਰਦੇ ਹੋ, ਮੇਰੀ ਹਰੇਕ ਅਰਜ਼ ਮੰਨਣ ਲਈ ਤਿਆਰ ਹੋ, ਪਰ ਨਿਰੀ ਜ਼ਬਾਨੀਂ! ਜੋ ਮੈਂ ਕਹਾਂ ਓਹ ਤਾਂ ਮੰਨਦੇ ਨਹੀਂ ਹੋ।

ਬਹਾਦਰ ਸਿੰਘ-ਹੱਛਾ, ਮੈਂ ਤੁਹਾਡੇ ਪਾਸੋਂ ਇੱਕ ਦੋ ਗੱਲਾਂ ਪੁਛਦਾ ਹਾਂ; ਤੁਸੀਂ ਸੋਚ ਸਮਝ ਕੇ ਜਵਾਬ ਦਿਓ।

ਜ਼ੈਨਬ-ਹਾਂ ਹਾਂ, ਜੋ ਜੀ ਕਰੇ ਪੁੱਛੋ।

ਬਹਾਦਰ ਸਿੰਘ-ਤੁਸੀਂ ਏਡਾ ਪ੍ਰੇਮ ਕਿਦ੍ਹੇ ਨਾਲ ਕਰਦੇ ਹੋ?

ਜ਼ੈਨਬ-ਤੁਹਾਡੇ ਨਾਲ।

ਬਹਾਦਰ ਸਿੰਘ-ਮੇਰੇ ਨਾਲ ਤਾਂ ਹੋਇਆ, ਪਰ ਮੇਰੀ ਕਿਸ ਚੀਜ਼ ਨਾਲ, ਹੱਥਾਂ ਨਾਲ, ਪੈਰਾਂ ਨਾਲ, ਸਿਰ ਨਾਲ, ਮੂੰਹ ਨਾਲ, ਲੱਤਾਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ? ਸੋਚ ਕੇ ਉੱਤ੍ਰ ਦੇਣਾ।

ਜ਼ੈਨਬ- ਮੈਂ ਆਪ ਦੇ ਕਿਸੇ ਖਾਸ ਅੰਗ ਨਾਲ ਪਯਾਰ