( ੮੪ )
ਨਹੀਂ ਕਰਦੀ, ਮੈਂ ਤਾਂ ਤੁਹਾਡੇ ਸਾਰੇ ਸਰੀਰ ਨਾਲ ਪਿਆਰ ਕਰਦੀ ਹਾਂ।
ਬਹਾਦਰਸਿੰਘ-ਮੇਰੇ ਸਰੀਰ ਦੀ ਕਿਸ ਖੂਬੀ ਨਾਲ?
ਜ਼ੈਨ-ਸੰਦਰਤਾ ਤੇ ਬਹਾਦਰੀ ਨਾਲ।
ਬਹਾਦਰ ਸਿੰਘ-ਸ਼ੋਕ! ਤੁਹਾਡਾ ਪਿਆਰ ਜਿਸਦਾ ਤੁਹਾਨੂੰ ਇੰਨਾ ਮਾਣ ਹੈ, ਇਸਦੀ ਨੀਂਹ ਬੜੀ ਕੱਚੀ ਹੈ, ਭਲਾ ਜੇਕਰ ਅੱਜ ਮੈਂ ਕਿਸੇ ਲੜਾਈ ਵਿਚ ਘਾਇਲ ਹੋ ਜਾਵਾਂ, ਛੇ ਮਹੀਨੇ ਬੀਮਾਰ ਪਿਆ ਰਹਾਂ! ਬੀਮਾਰੀ ਦੇ ਕਾਰਨ ਸੁੰਦਰਤਾ ਮਾਰੀ ਜਾਵੇ, ਰੋਗੀ ਰਹਿਣ ਨਾਲ ਬਹਾਦਰੀ ਦਾ ਨਾਮ ਨਾਂ ਰਹੇ। ਫੇਰ ਸੁੰਦਰਤਾ ਤੇ ਬਹਾਦਰੀ ਦੇ ਜਾਣ ਨਾਲ ਤੁਹਾਡਾ ਪ੍ਰੇਮ ਜਾਊ ਜਾਂ ਰਹੂ?
ਜ਼ੈਨਬ-( ਘਬਰਾ ਕੇ ) ਹੈਂ! ਮੇਰਾ ਪ੍ਰੇਮ ਚਲਿਆ ਜਾਊ? ਓਹ ਕਿਸ ਤਰ੍ਹਾਂ? ਮੇਰਾ ਪ੍ਰੇਮ ਤੁਹਾਡੇ ਨਾਲ ਹੈ।
ਬਹਾਦਰ ਸਿੰਘ-ਫੇਰ ਦੇਖੋ ਤੁਸੀਂ ਥਿੜਕਦੇ ਹੋ, ਏਸੇ ਵਾਸਤੇ ਮੈਂ ਕਿਹਾ ਸੀ ਕਿ ਸੋਚ ਕੇ ਜਵਾਬ ਦੇਣਾ। ਤੁਸੀਂ ਕਿਹਾ ਹੈ ਕਿ ਮੇਰਾ ਪਿਆਰ ਏਸ ਸ੍ਰੀਰ ਦੀ ਸੁੰਦਰਤਾ ਅਤੇ ਬਹਾਦਰੀ ਦੇ ਨਾਲ ਹੈ। ਜਦ ਇਹ ਦੋਵੇਂ ਚੀਜ਼ਾਂ ਨਾਂ ਰਹਿਣਗੀਆਂ ਤਾਂ ਪ੍ਰੇਮ ਕਿਸ ਤਰ੍ਹਾਂ ਰਹੇਗਾ? ਆਕਾਸ਼ ਵਿੱਚ ਉਡਣ ਵਾਲੀ ਪਤੰਗ ਦਾ ਸਾਰਾ ਮਾਨ ਡੋਰ ਦੇ ਸਿਰ ਤੇ ਹੁੰਦਾ ਹੈ, ਜਦ ਡੋਰ ਮੁਕ ਜਾਵੇ ਜਾਂ ਟੁੱਟ ਜਾਵੇ ਤਾਂ ਤੁਸੀਂ ਹੀ ਦੱਸੋ ਕਿ ਪਤੰਗ ਦਾ ਮਾਨ ਕਦੇ ਬਣਿਆ ਰਹਿ ਸਕਦਾ ਹੈ?
ਜ਼ੈਨਬ-ਇਹ ਤਾਂ ਠੀਕ ਹੈ, ਪਰ ਮੇਰਾ ਪ੍ਰੇਮ ਤਾਂ ਤੁਹਾਡੇ ਨਾਲ ਹੈ।