ਪੰਨਾ:ਦਲੇਰ ਕੌਰ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੬ )

ਆਤਮਕ ਗੋਣਾਂ ਵਿੱਚੋਂ ਇੱਕ ਦੋ ਨਿਕਲ ਜਾਣ ਨਾਲ ਵੀ ਸਾਰੇ ਗੁਣ ਵਿਗੜ ਜਾਂਦੇ ਹਨ। ਇੱਕ ਪੌੜੀ ਤੋਂ ਪੈਰ ਤਿਲਕਿਆ ਹੋਇਆ ਧੁਰ ਥੱਲੇ ਮਾਰਦਾ ਹੈ। ਹੁਣ ਜੇ ਮੈਂ ਕਦੀ ਇੱਕ ਵਾਰ ਝੂਠ ਬੋਲ ਲਵਾਂ ਤਾਂ ਪ੍ਰਗਟ ਹੈ ਕਿ ਬਾਕੀ ਦੇ ਗੁਣ ਵੀ ਮੈਨੂੰ ਛੱਡ ਜਾਣਗੇ। ਹੋ ਸਕਦਾ ਹੈ ਕਿ ਮੈਂ ਕਿਸੇ ਤਰ੍ਹਾਂ ਦੇ ਧਰਮ ਤੋਂ ਪਤਿਤ ਹੋ ਜਾਵਾਂ, ਜਾਂ ਪਤਤ ਕੀਤਾ ਜਾਵਾਂ ਅਤੇ ਬੀਮਾਰ ਆਦਿ ਪੈ ਜਾਣ ਕਰਕੇ ਦੀਨ ਦੁਖੀਏ ਦੀ ਰੱਖਯਾ ਵੀ ਨਾ ਕਰ ਸਕਾਂ, ਤਾਂ ਏਸ ਤੋਂ ਸਿੱਧ ਹੈ ਕਿ ਅਜਿਹੀ ਹਾਲਤ ਵਿੱਚ ਤੁਹਾਡਾ ਪ੍ਰੇਮ ਨਹੀਂ ਰਹੇਗਾ, ਅਤੇ ਪ੍ਰੇਮ ਦੇ ਨਾ ਰਹਿਣ ਨਾਲ ਤੁਹਾਡੇ ਆਤਮਾ ਨੂੰ ਇੱਕ ਸਖਤ ਸੱਟ ਵੱਜੇਗੀ, ਜੋ ਹੋ ਸਕਦਾ ਹੈ ਕਿ ਤੁਹਾਨੂੰ ਬਹੁਤ ਹੀ ਨਿਚਲੇ ਦਰਜੇ ਤੇ ਪਟਕਾ ਮਾਰੇ, ਓਸ ਹਾਲਤ ਵਿੱਚ ਪਤਾ ਨਹੀਂ ਤੁਸੀਂ ਕੀ ਕੀ ਕਰ ਬੈਠੋ?

ਜ਼ੈਨਬ-ਤੁਸੀਂ ਤਾਂ ਕਿਸੇ ਗੱਲ ਤੇ ਟਿਕਣ ਨਹੀਂ ਦੇਂਦੇ, ਪਰ ਮੇਰਾ ਮਨ ਨਹੀਂ ਮੰਨਦਾ, ਮੇਰਾ ਦਾਹਵਾ ਹੈ ਕਿ ਮੇਰਾ ਪ੍ਰੇਮ ਤੁਹਾਡੇ ਨਾਲ ਸਦਾ ਲਈ ਰਹੇਗਾ।

ਬਹਾਦਰ ਸਿੰਘ-ਇਹ ਸਭ ਝੂਠ ਹੈ।

ਜ਼ੈਨਬ-ਮੈਂ ਪ੍ਰਤੱਗੜਾ ਕਰਦੀ ਹਾਂ ਕਿ ਮੇਰਾ ਪ੍ਰੇਮ ਤੁਹਾਡੇ ਨਾਲ ਸਦਾ ਲਈ ਰਹੇਗਾ, ਭਾਵੇਂ ਤੁਸੀਂ ਬੀਮਾਰ ਹੋਵੋ ਭਾਵੇਂ ਤਕੜੇ, ਧਰਮੀ ਹੋਵੇ ਜਾਂ ਕੁਕਰਮੀ, ਝੂਠੇ ਹੋਵੋ ਜਾਂ ਸੱਚੇ, ਸੁੰਦਰ ਹੋਵੋ ਜਾਂ ਕਰੂਪ, ਪਰ ਮੇਰਾ ਪ੍ਰੇਮ ਅਟੱਲ ਰਹੇਗਾ।

ਬਹਾਦਰ ਸਿੰਘ-ਮੰਨਿਆਂ ਕਿ ਮੇਰੀ ਦੇਹ ਵਿੱਚ ਜਾਨ