ਪੰਨਾ:ਦਲੇਰ ਕੌਰ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

ਹੋਣ ਕਰਕੇ ਹਰ ਤਰ੍ਹਾਂ ਦੀ ਹਾਲਤ ਵਿੱਚ ਤੁਸੀਂ ਆਪਣੇ ਪਰੇਮ ਵਿਚ ਪੱਕੇ ਰਹੋਗੇ। ਪਰ ਮੌਤ ਸਭ ਦੇ ਸਿਰ ਤੇ ਹੈ। ਇਕ ਪਲ ਦਾ ਵਿਸਾਹ ਨਹੀਂ, ਜੇ ਮੈਂ ਕੱਲ ਮਰ ਜਾਵਾਂ ਤਾਂ ਤੁਹਾਡੇ ਪਰੇਮ ਦਾ ਕੀ ਬਣੇ? ਤੁਹਾਡਾ ਇਹ ਪਰੇਮ ਤਾਂ। ਕਿਸੇ ਹਾਲਤ ਵਿਚ ਸਦਾ ਰਹਿਣ ਵਾਲਾ ਨਹੀਂ ਕਿਹਾ ਜਾ ਸਕਦਾ।

ਜ਼ੈਨਬ-ਖ਼ੁਦਾ ਨਖਾਸਤਾ ਜੇ ਪਾਪਣ ਮੌਤ ਤੁਹਾਨੂੰ ਆ ਘੇਰੇ ਤਾਂ ਮੈਂ ਤੁਹਾਡੇ ਤੋਂ ਪਹਿਲਾਂ ਜਾਨ ਦੇਣ ਲਈ ਤਿਆਰ ਰਹਾਂਗੀ।

ਬਹਾਦਰ ਸਿੰਘ-ਇਹ ਕਦੀ ਹੋ ਨਹੀਂ ਸਕਦਾ, ਮੌਤ ਵਟਾਂਦਰਾ ਕਦੇ ਨਹੀਂ ਕਰਦੀ। ਇਹ ਕਦੇ ਨਹੀਂ ਹੋ ਸਕਦਾ ਕਿ ਮੌਤ ਤੁਹਾਡੀ ਜਾਨ ਲੈ ਕੇ ਮੇਰੀ ਜਾਨ ਛੱਡ ਦੋਵੇ।

ਜ਼ੈਨਬ-ਨਹੀਂ, ਮੇਰਾ ਇਹ ਮਤਲਬ ਨਹੀਂ,ਮੇਰਾ ਤਾਂ ਏਹ ਮਤਲਬ ਹੈ ਕਿ ਜੇ ਕਦੀ ਖ਼ੁਦਾ ਨਖਾਸਤਾ ਮੇਰੇ ਜਿਉਂਦਿਆਂ ਤੁਹਾਨੂੰ ਮੌਤ ਆ ਘੇਰੇ ਤਾਂ ਮੈਂ ਅੱਖ ਦੇ ਫੋਰ ਵਿਚ ਛੁਰੀ ਖਾ ਕੇ ਮਰ ਜਾਵਾਂਗੀ।

ਬਹਾਦਰ ਸਿੰਘ-ਓਹੋ! ਆਤਮਘਾਤ! ਆਤਮ ਘਾਤੀ ਨੇ ਤਾਂ ਸਤਗੁਰੁ "ਜਗਤ ਕਸਾਈ" ਆਖਦੇ ਹਨ, 'ਪਰੇਮ' ਦਾ ਜੋ ਫਲ ਹੁੰਦਾ ਹੈ, ਓਹ ਆਤਮਘਾਤੀ ਕਦੇ ਨਹੀਂ ਲੈ ਸਕਦਾ, ਸਗੋਂ ਪਰੇਮ ਕਰਕੇ ਵਾਹਿਗੁਰੂ ਦੇ ਨੇੜੇ ਪਹੁੰਚ ਕੇ ਵੀ ਓਹ ਆਤਮਘਾਤ ਕਰਨ ਕਰਕੇ ਬਹੁਤ ਦੂਰ ਜਾ ਪੈਂਦਾ ਹੈ।

ਜ਼ੈਨਬ-ਏਹ ਕੀ ਗੱਲ ਹੋਈ? ਤੁਹਾਡੇ ਹਿਸਾਬ ਤਾਂ