ਪੰਨਾ:ਦਲੇਰ ਕੌਰ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ )

ਕੀਤਾ ਜਾਏ, ਜੋ ਨਾਸਮਾਨ ਨਾ ਹੋਵੇ, ਸਦਾ ਇਕਰਸ ਰਹਿਣ ਵਾਲੀ ਹੋਵੇ। ਓਹ ਪਰੇਮ ਸਦਾ ਇਕਰਸ ਰਹੇਗਾ ਅਤੇ ਨਾਸ ਨਹੀਂ ਹੋਵੇਗਾ।

ਜ਼ੈਨਬ-ਬੇਸ਼ਕ!

ਬਹਾਦਰ ਸਿੰਘ-ਹੱਛਾ! ਹੁਣ ਚਾਰ ਚੁਫੇਰੇ ਨਜ਼ਰ ਮਾਰਕੇ ਦੇਖੋ ਕੇਹੜੀ ਚੀਜ਼ ਇਕਰਸ ਰਹਿਣ ਵਾਲੀ ਹੈ?

ਜ਼ੈਨਬ-ਦੁਨੀਆਂ ਵਿਚ ਤਾਂ ਕੋਈ ਚੀਜ਼ ਇਕਰਸ ਰਹਿਣ ਵਾਲੀ ਨਹੀਂ ਦਿਸਦੀ।

ਬਹਾਦਰ ਸਿੰਘ-ਠੀਕ ਹੈ? ਦੁਨੀਆਂ ਵਿਚ ਕੋਈ ਚੀਜ਼ ਇਕਰਸ ਰਹਿਣ ਵਾਲੀ ਨਹੀਂ। ਫੇਰ ਤੁਸੀਂ ਦੱਸੋ, ਬੁੱਝੋ ਕਿ ਕੇਹੜੀ ਚੀਜ਼ ਇਕਰਸ ਰਹਿਣ ਵਾਲੀ ਹੈ?

ਜ਼ੈਨਬ-( ਸੋਚ ਕੇ ) ਇਕਰਸ ਤਾਂ ਸਿਵਾਇ ਖ਼ੁਦਾ ਦੀ ਜ਼ਾਤ ਦੇ ਹੋਰ ਕੋਈ ਨਹੀਂ।

ਬਹਾਦਰ ਸਿੰਘ-ਬੱਸ,ਬੱਸ! ਹੁਣ ਤੁਸੀ ਟਿਕਾਣੇ ਪਹੁੰਚ ਪਏ ਹੋ। ਵਾਹਿਗੁਰੂ ਦੇ ਬਿਨਾਂ ਕੋਈ ਚੀਜ਼ ਇਕ ਰਸ ਰਹਿਣ ਵਾਲੀ ਨਹੀਂ, ਇਸੇ ਲਈ ਪਰੇਮ ਵੀ ਉਸੇ ਨਾਲ ਕਰਨਾ ਯੋਗ ਹੈ, ਤਾਕਿ ਏਹ ਪਰੇਮ ਇਕਰਸ ਰਹੇ।

ਜ਼ੈਨਬ-( ਹੈਰਾਨ ਹੋਕੇ ) ਏਹ ਤਾਂ ਠੀਕ ਹੈ, ਪਰ ਆਦਮੀ ਦਾ ਪਰੇਮ ਓਸ ਚੀਜ਼ ਨਾਲ ਹੁੰਦਾ ਹੈ, ਜੋ ਅੱਖੀਂ ਦਿਸਦੀ ਹੋਵੇ।

ਬਹਾਦਰ ਸਿੰਘ-ਲੌ ਤੁਸੀਂ ਆਪੇ ਹੀ ਨੁਕਤੇ ਤੇ ਆ ਗਏ ਹੋ, ਮੇਰੇ ਨਾਲ ਤੁਹਾਡਾ ਪਰੇਮ ਏਸ ਕਰਕੇ ਹੈ ਕਿ ਮੈਂ ਦਿਸਦਾ ਹਾਂ। ਪਰ ਜਦ ਮੈਂ ਦਿਸਣੋਂ ਰਹਿ ਗਿਆ ਅਰਥਾਤ ਮਰ ਗਿਆ ਤਾਂ ਤੁਹਾਡਾ ਪਰੇਮ ਨਾ ਰਿਹਾ, ਕਿਉਂਕਿ