ਪੰਨਾ:ਦਲੇਰ ਕੌਰ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਅਕਲ ਤਾਂ ਕਿਤੇ ਘਾਹ ਖਾਣ ਚਲੀ ਗਈ ਹੈ, ਤੁਸੀ ਆਪ ਹੀ ਦੱਸੋ ਕਿ ਏਸ ਪ੍ਰੇਮ ਸੰਬੰਧੀ ਕੋਈ ਹੋਰ ਗੱਲ ਬਾਕੀ ਤਾਂ ਨਹੀਂ ਰਹਿ ਗਈ?'

ਬਹਾਦਰ ਸਿੰਘ - ਇਕ ਗੱਲ ਹੈ।

ਜ਼ੈਨਬ-ਓਹ ਕੀ ?

ਬਹਾਦਰ ਸਿੰਘ- ਮੁਰਸ਼ਦ, ਜੋ ਏਸ ਪ੍ਰੇਮ ਦੇ ਔਖੇ ਰਸਤਿਆਂ ਵਿਚ ਲੰਘਾ ਕੇ ਸਿੱਧਾ ਹੀ ਤੋੜ ਪੁਚਾ ਦੇਵੇ।

ਜ਼ੈਨਬ-ਕੀ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਮੁਰਸ਼ਦ ਦੀ ਲੋੜ ਵੀ ਹੈ?

ਬਹਾਦਰ ਸਿੰਘ-ਮੈਂ ਤਾਂ ਮੁਰਸ਼ਦ ਦੇ ਚੇਲਿਆਂ ਦੀ ਖ਼ਾਕ ਵੀ ਨਹੀਂ, ਮੁਰਸ਼ਦ ਓਹ ਹੁੰਦਾ ਹੈ ਜੋ ਪ੍ਰੇਮ ਦੀ ਮੰਜ਼ਲ ਲੰਘ ਕੇ ਵਾਹਿਗੁਰੂ ਦਾ ਮਿਲਾਪ ਵੇਖ ਚੁੱਕਾ ਹੋਵੇ।

ਜ਼ੈਨਬ-ਓਹ ਮੁਰਸ਼ਦ ਕੌਣ ਹੈ?

ਬਹਾਦਰ ਸਿੰਘ-ਸਾਹਿਬ ਸ੍ਰੀ ਗੁਰ ਗੋਬਿੰਦ ਸਿੰਘ ਜੀ ਨੂੰ

ਜ਼ੈਨਬ- ਹੈਂ? ਏਸ ਨਾਮ ਵਾਲੇ ਨੂੰ ਤਾਂ ਸਾਡੇ ਲੋਕ ( ਮੇਰੀ ਜ਼ਬਾਨ ਸੜੇ ) ਡਾਕੂ ਤੇ ਰਾਜ ਵੈਰੀ ਆਖਦੇ ਹੁੰਦੇ ਹਨ।

ਬਹਾਦਰ ਸਿੰਘ-ਹਕੀਮ ਦਾ ਕੰਮ ਹੈ ਰੋਗੀ ਨੂੰ ਦਵਾਈ ਦੇਣੀ। ਜੈਸਾ ਰੋਗ ਹੁੰਦਾ ਹੈ, ਵੈਸੀ ਹੀ ਦਵਾਈ ਹੁੰਦੀ ਹੈ। ਜਿਸ ਰੋਗੀ ਨੂੰ ਕੌੜੀ ਦਵਾਈ ਦਿੱਤੀ ਜਾਵੇ, ਓਹ ਰੋਗੀ ਹਕੀਮ ਨੂੰ ਗਾਲ੍ਹਾਂ ਕੱਢਦਾ ਹੀ ਹੁੰਦਾ ਹੈ।