ਪੰਨਾ:ਦਸ ਦੁਆਰ.pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨਿੱਕੀਆਂ ਕੁਮਾਰੀਆਂ ਹੁਣ ਜਵਾਨ ਮੁਟਿਆਰਾਂ ਹੋ ਚੁਕੀਆਂ ਸਨ, ਪਰ ਅਜ ਤਾਈਂ ਉਨ੍ਹਾਂ ਦੇ ਪ੍ਰੇਮ ਵਿਚ ਕੋਈ ਫ਼ਰਕ ਨਹੀਂ ਸੀ ਪਿਆ, ਸਗੋਂ ਇਹ ਵਧਦਾ ਹੀ ਗਿਆ ਸੀ !

ਇਕ ਦਿਨ ਰਾਜੇ ਨੇ ਪਹਿਲਵਾਨਾਂ ਦੇ ਘੋਲ ਦਾ ਤਮਾਸ਼ਾ ਵੇਖਣ ਲਈ ਦੋਹਾਂ ਰਾਜ ਕੁਮਾਰੀਆਂ ਨੂੰ ਸਦ ਘਲਿਆ। ਰਾਜੇ ਦਾ ਮਲ ਚਰਨਾ ਇਕ ਪ੍ਰਸਿਧ ਪਹਿਲਵਾਨ ਸੀ। ਕਿਤਨੇ ਹੀ ਅਖਾੜੇ ਜਿਤ ਚੁਕਾ ਸੀ, ਕਿਤਨੇ ਹੀ ਘੋਲਾਂ ਵਿਚ ਇਨਾਮ ਪ੍ਰਾਪਤ ਕਰ ਚੁਕਾ ਸੀ, ਪਰ ਅਜ ਇਕ ਨੌਜਵਾਨ ਅਨਾੜੀ ਨੇ ਉਸ ਨੂੰ ਘੋਲ ਲਈ ਵੰਗਾਰਿਆ ਸੀ, ਇਸ ਲਈ ਰਾਜੇ ਦੇ ਹੁਕਮ ਨਾਲ ਮਹੱਲ ਦੇ ਵੇਹੜੇ ਵਿਚ ਅਖਾੜਾ ਬਝ ਗਿਆ। ਜਦੋਂ ਰਾਜੇ ਨੇ ਦੋਹਾਂ ਕੁੜੀਆਂ ਨੂੰ ਦੇਖਿਆ ਤਾਂ ਹੱਸ ਕੇ ਆਖਿਆ, “ਆਓ ਬੱਚੀਓ, ਆ ਗਈਆਂ ਹੋ ! ਮੈਨੂੰ ਡਰ ਹੈ ਇਸ ਘੋਲ ਵਿਚ ਤੁਹਾਨੂੰ ਕੋਈ ਸਵਾਦ ਨਹੀਂ ਆਉਣਾ। ਮੇਰੀ ਜਾਚੇ ਤਾਂ ਇਨ੍ਹਾਂ ਦੋਹਾਂ ਦਾ ਕੋਈ ਟਾਕਰਾ ਹੀ ਨਹੀਂ, ਇਹ ਨੌਜਵਾਨ ਅਨਾੜੀ ਚਰਨੇ ਦੇ ਮੁਕਾਬਲੇ ਦਾ ਕਿਵੇਂ ? ਐਵੇਂ ਹੀ ਆਪਣੀ ਜਾਨ ਗਵਾਉਣ ਲਗਾ ਹੈ।”

ਰਾਜ ਨੇ ਕਿਹਾ, “ਫਿਰ ਚਾਚਾ ਜੀ, ਤੁਸੀਂ ਇਸ ਘੋਲ ਨੂੰ ਰੋਕ ਹੀ ਕਿਉਂ ਨਹੀਂ ਦੇਂਦੇ ?"

ਰਾਜੇ ਨੇ ਉੱਤਰ ਦਿੱਤਾ, “ਮੈਂ ਤਾਂ ਇਸ ਨੂੰ ਬਥੇਰਾ ਹੀ ਸਮਝਾਇਆ ਹੈ, ਪਰ ਇਸ ਨੂੰ ਕੁਝ ਪੋਂਹਦਾ ਹੀ ਨਹੀਂ। ਕੁੜੀਉ, ਤੁਸੀਂ ਹੀ ਇਸ ਨੂੰ ਸਮਝਾਓ ਖਾਂ ਸ਼ਾਇਦ ਬਾਜ਼ ਆ ਜਾਵੇ। ਇਹ ਵਡੇ ਪੁੰਨ ਦਾ ਕੰਮ ਹੈ ਜੇ ! ਮੈਨੂੰ ਇਸ ਦੀ ਜਵਾਨੀ ਤੇ ਵਡਾ ਤਰਸ ਆਉਂਦਾ ਹੈ।"

ਕੁੜੀਆਂ ਨੂੰ ਉਸ ਮਲ ਦੇ ਵੇਖਦਿਆਂ ਹੀ ਨਿਸਚਾ ਹੋ ਗਿਆ ਜੋ ਜੇ ਕਦੇ ਜਾਨੋਂ ਬਚ ਗਿਆ ਤਾਂ ਭੀ ਉਸ ਨੂੰ ਸਖ਼ਤ ਸੱਟਾਂ ਲਗਣਗੀਆਂ। ਇਸ ਲਈ ਉਸ ਨੂੰ ਆਪਣੇ ਕੋਲ ਬੁਲਾ ਕੇ ਉਹ

-੯੬-