ਇਸ ਨੌਜਵਾਨ ਦੇ ਹੌਸਲੇ ਤੇ ਵਲਚਤ ਨੂੰ ਵੇਖ ਕੇ ਰਾਜੇ ਨੇ ਪਰਸੰਨ ਹੋ ਕੇ ਉਸ ਦਾ ਨਾਉਂ ਪਤਾ ਪੁਛਿਆ, ਤਾਂ ਉਸ ਨੇ ਉੱਤਰ ਦਿਤਾ,“ਮੇਰਾ ਨਾਉਂ ਅਰਜਨ ਹੈ ਤੇ ਮੈਂ ਸ੍ਵਰਗਵਾਸੀ ਰਾਮੇਸ਼ਵਰ ਰਾਏ ਦਾ ਨਿੱਕਾ ਪੁੱਤਰ ਹਾਂ !"
ਰਾਮੇਸ਼ਵਰ ਦਾ ਨਾਉਂ ਸੁਣਦਿਆਂ ਹੀ ਰਾਜੇ ਦੇ ਸਤੀਂਂ ਕੱਪੜੀਂ ਅੱਗ ਲੱਗ ਗਈ, ਕਿਉਂ ਜੋ ਇਹ ਰਾਮੇਸ਼ਵਰ ਰਾਏ ਬਨਵਾਸੀ ਰਾਜੇ ਦਾ ਡੂੰਘਾ ਮਿਤ੍ਰ ਰਿਹਾ ਸੀ। ਹਾਂ ! ਰਾਜਵਤੀ ਨੂੰ ਜਦੋਂ ਪਤਾ ਲਗਾ ਜੋ ਉਹ ਨੌਜਵਾਨ ਉਸ ਦੇ ਪਿਤਾ ਦੇ ਇਕ ਸਚੇ ਮਿਤ੍ਰ ਦਾ ਪੁੱਤਰ ਸੀ, ਤਾਂ ਉਹ ਹੋਰ ਵੀ ਪ੍ਰਸੰਨ ਹੋਈ ਤੇ ਉਸ ਨੇ ਆਪਣੇ ਗਲੋਂ ਹਾਰ ਲਾਹ ਕੇ ਉਸ ਦੇ ਹਥ ਦੇਂਂਦਿਆਂ ਆਖਿਆ, “ਇਸ ਨੂੰ ਮੇਰੀ ਤੁਛ ਨਿਸ਼ਾਨੀ ਸਮਝ ਕੇ ਸਵੀਕਾਰ ਕਰੋ।ਤੁਹਾਨੂੰ ਪਤਾ ਹੀ ਹੋਣਾ ਹੈ ਜੋ ਸਾਨੂੰ ਕਿਸਮਤ ਹਾਰ ਦੇ ਗਈ ਹੈ, ਨਹੀਂ ਤਾਂ ਮੈਂ ਕੋਈ ਵਧੀਆ ਸੁਗ਼ਾਤ ਆਪ ਦੇ ਭੇਟਾ ਕਰਦੀ।"
ਨੌਜਵਾਨ ਭੀ ਉਸ ਉਤੇ ਮੋਹਿਤ ਹੋ ਗਿਆ ਸੀ, ਪਰ ਇਹ ਵਿਚਾਰ ਕੇ ਜੋ ਕਿਧਰੇ ਰਾਜੇ ਨੂੰ ਇਸ ਦਾ ਪਤਾ ਨਾ ਲਗ ਜਾਵੇ ਤੇ ਉਹ ਉਸ ਨੂੰ ਬੰਦੀਖਾਨੇ ਵਿਚ ਨਾ ਡਕ ਦੇਵੇ, ਜਾਂ ਮਰਵਾ ਨਾ ਛਡੇ, ਚੁਪ ਚੁਪਾਤੇ ਮਹਿਲੋਂ ਬਾਹਿਰ ਨਿਕਲ ਗਿਆ।
ਜਦੋਂ ਕੁੜੀਆਂ ਇਕੱਲੀਆਂ ਰਹਿ ਗਈਆਂ, ਰਾਜਵਤੀ ਨੂੰ ਸਿਵਾਏ ਅਰਜਨ ਦੀਆਂ ਗੱਲਾਂ ਦੇ ਹੋਰ ਕੁਝ ਸੁੱਝਦਾ ਹੀ ਨਹੀਂ ਸੀ, ਉਹ ਤਾਂ ਪ੍ਰੇਮ ਵਿਚ ਮਸਤ ਹੋਈ ‘ਅਰਜਨ’, ‘ਅਰਜਨ’ ਕਰ ਰਹੀ ਸੀ।
ਭੁਲਿਆ ਆਪਾ, ਭੁਲੀ ਦੁਨੀਆਂ ਛਾਇਆ ਪ੍ਰੇਮ ਅਜਿਹਾ।
ਮਸਤੀ ਦੇ ਮੰਡਲ ਵਿਚ ਜੀਉੜਾ ਤੂਹੀ ਤੂਹੀ ਕਰ ਰਿਹਾ।
ਸ਼ੀਲਾ ਨੂੰ ਨਿਸਚੇ ਹੋ ਗਿਆ ਜੋ ਉਸਦੀ ਭੈਣ ਨੌਜਵਾਨ ਅਰਜਨ ਨੂੰ ਦਿਲ ਦੇ ਬੈਠੀ ਹੈ। ਕੁਝ ਚਿਰ ਮਗਰੋਂ ਰਾਜਾ ਪਰਧਾਨ
-੯੯-