ਪੰਨਾ:ਦਸ ਦੁਆਰ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹਿਗੁਰੂ ਸਾਖੀ ਹੈ ਮੈਂ ਤੇਰੇ ਦੁਖ ਵਿਚ ਸਦਾ ਸਾਂਝੀਵਾਲ ਹੋਵਾਂਗੀ।

ਮੇਰੇ ਸੁਖਾਂ ਤੋਂ ਆਪਣੇ ਸੁਖ ਤੈਂ ਕੁਰਬਾਨ ਕੀਤੇ ਸਨ।

ਤੇਰੇ ਸੁਖਾਂ ਵਾਸਤੇ ਮੈਂ ਜਿੰਦੜੀ ਭੀ ਵਾਰ ਦੇਵਾਂਗੀ।"

ਰਾਜ ਸ਼ੀਲਾ ਨੂੰ ਬਥੇਰਾ ਵਰਜ ਰਹੀ, ਪਰ ਉਸ ਨੇ ਉਸਦੀ ਇਕ ਵੀ ਨਾ ਮੰਨੀ ਤੇ ਆਪਣੇ ਹਠ ਤੇ ਡਟੀ ਰਹੀ।

ਟੁਰਨ ਤੋਂ ਪਹਿਲਾਂ ਉਨ੍ਹਾਂ ਨੇ ਸੋਚਿਆ ਜੋ ਇਸ ਪਰਕਾਰ ਰਾਜ ਕੁਮਾਰੀਆਂ ਦੀ ਪੁਸ਼ਾਕ ਵਿਚ ਜਾਣ ਨਾਲ ਰਾਹ ਵਿਚ ਕਈ ਪਰਕਾਰ ਦੇ ਕਸ਼ਟ ਆਉਣਗੇ, ਇਸ ਲਈ ਉਨ੍ਹਾਂ ਨੇ ਆਪਣੇ ਭੇਸ ਵਟਾਉਣ ਦਾ ਪ੍ਰਬੰਧ ਕਰ ਲਿਆ। ਸਲਾਹ ਇਹ ਪਕੀ ਜੋ ਰਾਜਵਤੀ ਜੇਹੜੀ ਦੋਹਾਂ ਵਿਚੋਂ ਉੱਚੀ ਲੰਮੀ ਸੀ, ਇਕ ਪੇਂਡੂ ਮਰਦ ਦਾ ਭੇਸ ਕਰੇ ਤੇ ਆਪਣੇ ਆਪ ਨੂੰ ਗਿਆਨ ਚੰਦ ਅਖਵਾਏ ਤੇ ਸ਼ੀਲਾ ਪੇਂਡੂ ਕੁੜੀ ਦੀ ਪੁਸ਼ਾਕ ਪਾ ਕੇ ਆਪਣਾ ਨਾਉਂ ਰੂਪਵਤੀ ਦਸੇ ਤੇ ਗਿਆਨ ਚੰਦ ਦੀ ਭੈਣ ਅਖਵਾਏ।

ਦੋਵੇਂ ਕੁੜੀਆਂ ਇਸ ਪ੍ਰਕਾਰ ਭੇਸ ਵਟਾ ਕੇ ਤੇ ਆਪਣਾ ਗਹਿਣਾ ਗੱਟਾ ਕਾਬੂ ਕਰ ਕੇ ਚੁਪ ਚਪੀਤੇ ਚੋਰੀ ਜੰਗਲ ਵਲ ਤੁਰ ਪਈਆਂ। ਮਰਦਾਵੇਂ ਭੇਸ ਵਿਚ ਹੁਣ ਰਾਜਕੁਮਾਰੀ ਨੂੰ ਮਰਦਾਂ ਵਾਂਗ ਟੁਰਨਾ ਪੈਂਦਾ ਤੇ ਉਨ੍ਹਾਂ ਵਾਂਗ ਹੀ ਉਹ ਗਲਾਂ ਕਥਾਂ ਕਰਦੀ ਤੇ ਰਾਹ ਵਿਚ ਸ਼ੀਲਾ ਦੀ ਇਉਂ ਹੀ ਸਹਾਇਤਾ ਕਰਦੀ, ਜਿਵੇਂ ਇਕ ਭਰਾ ਪੇਂਡੂ ਤੇ ਭੋਲੀ ਭਾਲੀ ਭੈਣ ਦੀ ਕਰਦਾ ਹੈ।

ਬਹੁਤ ਦਿਨ ਪੈਂਡਾ ਕਰਨ ਮਗਰੋਂ ਅਖੀਰ ਇਕ ਦਿਨ ਉਹ ਜੰਗਲ ਦੇ ਲਾਗੇ ਜਾ ਪੁਜੇ, ਪ੍ਰੰਤੂ ਦੋਵੇਂ ਕੁੜੀਆਂ ਥਕ ਟੁੱਟ ਕੇ ਹਾਰ ਚੁਕੀਆਂ ਸਨ। ਰੂਪ ਵਤੀ ਤਾਂ ਬਹੁਤ ਹੀ ਲਿੱਸੀ ਹੋ ਗਈ ਸੀ ਤੇ ਇਕ ਕਦਮ ਭੀ ਅਗੇ ਟੁਰਨ ਨੂੰ ਤਿਆਰ ਨਹੀਂ ਸੀ। ਗਿਆਨ ਚੰਦ ਨੇ ਬਹੁਤ ਧੀਰਜ ਦਿਤੀ,ਪਰ ਸਚ ਤਾਂ ਇਹ ਹੈ ਜੋ ਉਹ ਆਪ ਭੀ ਰਹਿ ਚੁਕੀ ਸੀ। ਅਖੀਰ ਦੋਵੇਂ ਲਿਸੇ ਮਾਂਦੇ ਨਿਰਾਸਤਾ

-੧੦੧-