ਪੰਨਾ:ਦਸ ਦੁਆਰ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਉਦਾਸੀ ਦੀਆਂ ਮੂਰਤਾਂ ਬਣ ਸੜਕ ਦੇ ਕੰਢੇ ਤੇ ਹੀ ਰਤੀ ਕੁ ਦਮ ਲੈਣ ਲਈ ਬੈਠ ਗਏ।

ਉਹ ਇਸ ਮੰਦੀ ਦਸ਼ਾ ਵਿਚ ਬੈਠੇ ਹੋਏ ਸਨ ਜੋ ਲਾਗਿਉਂ ਇਕ ਆਜੜੀ ਆ ਲੰਘਿਆ। ਗਿਆਨ ਚੰਦ ਨੇ ਇਕ ਵਾਰੀ ਮੁੜ ਮਰਦਾਂ ਵਾਂਗ ਹੌਂਂਸਲੇ ਨਾਲ ਆਖਿਆ, "ਭਰਾ ਜੀ! ਅਸੀਂ ਥਕੇ ਹੋਏ ਹਾਂ ਤੇ ਕਿਤਨੇ ਦਿਨਾਂ ਤੋਂ ਭੋਜਨ ਵੀ ਨਹੀਂ ਪਾਇਆ, ਜਿਸ ਕਰਕੇ ਮੇਰੀ ਇਹ ਭੈਣ ਇਤਨੀ ਨਿਢਾਲ ਹੋਈ ਪਈ ਹੈ ਜੋ ਇਕ ਕਦਮ ਭੀ ਹੋਰ ਨਹੀਂ ਤੁਰ ਸਕਦੀ। ਜੇ ਕਦੇ ਤੁਸੀਂ ਕ੍ਰਿਪਾ ਕਰ ਕੇ ਸਾਨੂੰ ਕਿਸੇ ਇਹੋ ਜਿਹੇ ਥਾਂ ਲੈ ਚਲੋ ਜਿਥੇ ਅਸੀਂ ਅਮਨ ਨਾਲ ਕੁਝ ਚਿਰ ਟਿਕ ਸਕੀਏ ਤਾਂ ਤੁਹਾਡਾ ਵਡਾ ਐਹਸਾਨ ਮੰਨਾਂਗੇ ਤੇ ਇਸ ਤਕਲੀਫ਼ ਬਦਲੇ ਕੁਝ ਮਾਇਆ ਭੇਟ ਕਰਨ ਨੂੰ ਭੀ ਤਿਆਰ ਹਾਂ।"

ਆਜੜੀ ਨੇ ਕਿਹਾ, "ਸ਼ੋਕ ਹੈ ਜੋ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ, ਮੈਂ ਤਾਂ ਇਕ ਨੌਕਰ ਹਾਂ ਤੇ ਉਹ ਨੌਕਰੀ ਭੀ ਛੁਟਣ ਵਾਲੀ ਹੈ, ਕਿਉਂ ਜੋ ਮੇਰਾ ਮਾਲਕ ਇਹ ਅਜੜ ਤੇ ਝੁੱੱਗੀ ਜਿਥੇ ਮੈਂ ਰਹਿੰਦਾ ਹਾਂ ਵੇਚਣ ਲਗਾ ਹੈ, ਹਾਂ ਜੇ ਕਦੀ ਤੁਸੀ ਇਹ ਦੋਵੇਂ ਚੀਜ਼ਾਂ ਖਰੀਦ ਲਵੋ ਤਾਂ ਮੈਂ ਤੁਹਾਡੀ ਸੇਵਾ ਵਿਚ ਹੀ ਟਿਕਿਆ ਰਹਾਂਗਾ।” ਉਨ੍ਹਾਂ ਦੋਹਾਂ ਨੇ ਇਹ ਗਲ ਪਰਵਾਨ ਕਰ ਲਈ ਤੇ ਆਜੜੀ ਉਨਾਂ ਨੂੰ ਆਪਣੀ ਝੁਗੀ ਵਿਚ ਲੈ ਗਿਆ।ਜਦੋਂ ਖਾ ਪੀ ਕੇ ਉਹ ਕੁਝ ਸੁਰਜੀਤ ਹੋਏ ਤਾਂ ਉਨ੍ਹਾਂ ਨੇ ਉਹ ਝੁੱੱਗੀ ਤੇ ਅਜੜ ਖ਼ਰੀਦ ਲਏ ਤੇ ਉਹ ਉਥੇ ਹੀ ਰਹਿਣ ਲਗ ਪਈਆਂ। ਥੋੜਿਆਂ ਦਿਨਾਂ ਵਿਚ ਹੀ ਉਹ ਸੁੰਦਰੀਆਂ ਮੁੜ ਆਪਣੀ ਅਸਲੀ ਦਸ਼ਾ ਤੇ ਆ ਗਈਆਂ ਤੇ ਉਸ ਆਜੜੀ ਦੀ ਝੁੱੱਗੀ ਵਿਚ ਖੁਸ਼ੀ ਖੁਸ਼ੀ ਸਮਾਂ ਬੀਤਣ ਲਗਾ।

ਕਰਤਾਰ ਦੇ ਰੰਗ। ਅਰਜਨ ਵੀ ਉਸੇ ਜੰਗਲ ਵਿਚ ਹੀ ਰਹਿੰਦਾ ਸੀ। ਪਾਠਕਾਂ ਨੂੰ ਤਾਂ ਪਤਾ ਹੈ,ਪ੍ਰੰਤੂ ਉਨ੍ਹਾਂ ਸੁੰਦਰੀਆਂ ਨੂੰ ਇਸ

-੧੦੨-