"ਅਸੀ ਕਠੇ ਹੀ ਰਹਾਂਗੇ ਤੇ ਮੈਨੂੰ ਪੂਰਨ ਆਸ ਹੈ, ਜੋ ਤੁਹਾਡੀ ਇਸ ਰਕਮ ਮੁਕਣ ਤੋਂ ਪਹਿਲਾਂ ਹੀ ਪ੍ਰਮਾਤਮਾ ਸਾਡੇ ਦੋਹਾਂ ਦੇ ਗੁਜਾਰੇ ਦਾ ਕੋਈ ਪ੍ਰਬੰਧ ਕਰ ਦੇਵੇਗਾ।"
ਇਹ ਮਤਾ ਪਕਾ ਕੇ ਅੰਗਪਾਲ ਤੇ ਉਸ ਦਾ ਨੌਜਵਾਨ ਮਾਲਕ ਦੋਵੇਂ ਰਾਤ ਨੂੰ ਘਰੋਂ ਨਿਕਲ ਤੁਰੇ ਤੇ ਜਾਂਦਿਆਂ ਜਾਂਦਿਆਂ ਅਖੀਰ ਅਰਜਨ ਜੂਹ ਪੁਜ ਗਏ। ਇਸ ਔਖੇ ਪੰਧ ਦੇ ਕਾਰਨ ਬੁੱਢਾ ਇਤਨਾ ਨਿਢਾਲ ਹੋ ਗਿਆ ਸੀ, ਜੋ ਲਾਚਾਰ ਉਸ ਨੇ ਨੀਰ ਭਰੇ ਨੇਤਰਾਂ ਨਾਲ ਅਰਜਨ ਵਲ ਵੇਖ ਕੇ ਕਿਹਾ, “ਸ਼ੋਕ, ਸੇਵਾ ਕਰਨ ਦੀ ਥਾਂ ਮੈਂ ਤੁਹਾਡੇ ਤੇ ਭਾਰੂ ਹੋਇਆ ਪਿਆ ਹਾਂ, ਪਰ ਮੈਂ ਕੀ ਕਰਾਂ, ਭੁੱਖ ਦੇ ਕਾਰਨ ਮੇਰੇ ਪੇਟ ਵਿਚ ਵੱਟ ਪੈਂਦਾ ਹੈ, ਮੈਂ ਤਾਂ ਹੋਰ ਇਕ ਕਦਮ ਵੀ ਨਹੀਂ ਚਲ ਸਕਦਾ। ਤੁਸੀਂ ਜਾਓ,ਆਪਣੇ ਲਈ ਕੋਈ ਠਿਕਾਣਾ ਟੋਲੋ, ਮੈਨੂੰ ਇਥੇ ਹੀ ਮਰਨ ਦਿਓ।"
ਅਰਜਨ ਨੇ ਉਸ ਨੂੰ ਧੀਰਜ ਦੇ ਕੇ ਇਕ ਘਣੇ ਬ੍ਰਿਛ ਦੀ ਛਾਉਂ ਤਲੇ ਲਿਟਾ ਦਿਤਾ ਤੇ ਆਪ ਕਿਸੇ ਖੁਰਾਕ ਦੀ ਭਾਲ ਵਿਚ ਗਿਆ। ਜੰਗਲ ਵਿਚ ਥੋੜੀ ਦੂਰ ਹੀ ਗਿਆ ਸੀ, ਜੋ ਉਸ ਨੇ ਰਾਜੇ ਤੇ ਉਸ ਦੇ ਮਿੱਤਰਾਂ ਨੂੰ ਇਕ ਬ੍ਰਿਛ ਤਲੇ ਬੈਠੇ ਪ੍ਰਸ਼ਾਦ ਛਕਦੇ ਵੇਖਿਆ। ਅਰਜਨ ਹੁਣ ਨਿਰਾਸ ਹੋ ਚੁਕਾ ਸੀ,ਇਸ ਲਈ ਆਪਣੀ ਤਲਵਾਰ ਮਿਆਨੋਂ ਧੂਹ ਕੇ ਧਿੰਗੋ ਜ਼ੋਰੀ ਰੋਟੀ ਖੋਹਣ ਨੂੰ ਅਗੇ ਵਧਿਆ। ਬਨਬਾਸੀ ਸਰਦਾਰਾਂ ਨੇ ਨੌਜਵਾਨ ਦਾ ਮੰਤਵ ਸਮਝ ਕੇ ਉਸ ਨੂੰ ਅਜੇਹੇ ਪ੍ਰੇਮ ਨਾਲ ਬੈਠ ਕੇ ਪ੍ਰਸ਼ਾਦ ਛਕਣ ਨੂੰ ਆਖਿਆ, ਜੋ ਉਹ ਆਪਣੀ ਕਰਨੀ ਤੇ ਸ਼ਰਮ ਦੇ ਮਾਰੇ ਪਾਣੀ ਪਾਣੀ ਹੋ ਗਿਆ। ਸ੍ਰਦਾਰਾਂ ਦੇ ਮੁੜ ਆਖਣ ਤੇ ਉਸ ਨੇ ਸਿਰ ਨੀਵਾਂ ਸੁਟ ਕੇ ਆਖਿਆ, "ਮੈਨੂੰ ਰੋਟੀ ਪਾਣੀ ਦੀ ਲੋੜ ਤਾਂ ਹੈ, ਪਰੰਤੂ ਆਪਣੇ ਲਈ ਨਹੀਂ ਸਗੋਂ ਆਪਣੇ ਗਰੀਬ ਨੌਕਰ ਲਈ, ਜੇਹੜਾ ਡਾਢਾ ਨਿਢਾਲ ਹੋ ਕੇ ਅਧ ਕੁ ਮੀਲ ਦੀ ਵਿਥ ਤੇ ਇਕ ਬ੍ਰਿਛ ਦੇ ਤਲੇ ਲੇਟਿਆ
-੧੦੪-