ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
੧
ਤੂਫ਼ਾਨੀ-ਰਾਤ
ਮੈਂ ਤੇ ਸੁਸ਼ੀਲਾ ਇਕ ਹੀ ਸਕੂਲ ਵਿਚ ਪੜ੍ਹਦੇ ਹੁੰਦੇ ਸਾਂ। ਬਾਲਪੁਣੇ ਦੀ ਅਨਜਾਣ ਅਵਸਥਾ ਵਿਚ ਅਸੀਂ ਵਿਆਹ ਰਚਾਂਦੇ, ਸੁਸ਼ੀਲਾ ਪਤਨੀ ਬਣਦੀ ਤੇ ਮੈਂ ਪਤੀ। ਕੇਹੀ ਸਾਦਗੀ ਤੇ ਭੋਲਾ-ਪਨ ਸੀ। ਨਾ ਹੀ ਮੈਂ ਅਜੇ ਪ੍ਰੇਮ ਦੇ ਤੀਰਾਂ ਨਾਲ ਵਿੰਨ੍ਹਿਆ ਹੋਇਆ ਸਾਂ ਤੇ ਨਾ ਹੀ ਉਸ ਨੂੰ ਆਪਣੀ ਸੁੰਦਰਤਾ ਦਾ ਕੋਈ ਪਤਾ ਸੀ। ਪਰ ਆਹ! ਉਸ ਅਨਜਾਣ-ਪੁਣੇ ਦੀਆਂ ਮੌਜਾਂ ਹੁਣ ਕਿੱਥੇ?
ਜਦੋਂ ਮੈਂ ਉਸ ਦੇ ਘਰ ਜਾਂਦਾ ਤਾਂ ਉਸ ਦੀ ਮਾਤਾ ਮੈਨੂੰ ਪਿਆਰ ਕਰਦੀ ਤੇ ਸੁਸ਼ੀਲਾ ਕੋਲ ਬੈਠੀ ਵੇਖ ਕੇ ਆਖਦੀ, 'ਵੇਖੋ ਖਾਂ, ਕਿਹੀ ਪਿਆਰੀ ਜੋੜੀ ਏ!'
ਭਾਵੇਂ ਮੈਂ ਉਸ ਸਮੇਂ ਅਨਜਾਣ ਸਾਂ, ਪਰ ਇਸ ਗੱਲ ਦਾ ਭਾਵ ਖ਼ੂਬ ਸਮਝਦਾ ਸਾਂ। ਮੇਰੇ ਦਿਲ ਵਿਚ ਇਹ ਗੱਲ ਪੂਰੀ ਤਰ੍ਹਾਂ
-੭-