ਪੰਨਾ:ਦਸ ਦੁਆਰ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਜਿਥੇ ਉਹ ਤੇ ਉਸ ਦੀ ਭੈਣ ਰਹਿੰਦੇ ਸਨ, ਆਉਣ ਨੂੰ ਕਿਹਾ। ਜਦੋਂ ਅਰਜਨ ਆਉਂਦਾ ਗਿਆਨ ਚੰਦ ਰਾਜਵੰਤੀ ਦਾ ਸਾਂਗ ਬਣ ਇਹੋ ਜਿਹੀਆਂ ਗੱਲਾਂ ਕਰਦਾ, ਜਿਨ੍ਹਾਂ ਤੋਂ ਤੀਵੀਆਂ ਦਾ ਆਪਣੇ ਪ੍ਰੇਮੀ ਨਾਲ ਧਰੋਹ ਪ੍ਰਗਟ ਹੁੰਦਾ। ਇਸ ਤੋਂ ਸ਼ਾਇਦ ਉਸ ਦਾ ਭਾਵ ਅਰਜਨ ਦੇ ਦਿਲ ਵਿਚੋਂ ਉਸ ਆਪਣੀ ਪਿਆਰੀ ਲਈ ਘ੍ਰਿਣਾ ਪੈਦਾ ਕਰਨ ਦਾ ਸੀ ਤੇ ਇਸ ਪਰਕਾਰ ਉਹ ਇਸ ਦੁਖ ਦਾ ਇਲਾਜ ਕਰਨਾ ਚਾਹੁੰਦੀ ਸੀ।

ਭਾਵੇਂ ਅਰਜਨ ਨੂੰ ਇਸ ਦਾਰੂ ਤੇ ਕੋਈ ਭਰੋਸਾ ਨਹੀਂ ਸੀ ਤਾਂ ਭੀ ਉਹ ਹਰ ਰੋਜ਼ ਉਥੇ ਆਉਣ ਨੂੰ ਰਾਜ਼ੀ ਹੋ ਗਿਆ। ਹਰ ਰੋਜ਼ ਉਹ ਉਥੇ ਆਉਂਦਾ ਤੇ ਗਿਆਨ ਚੰਦ ਨੂੰ ਆਪਣੀ ਪਿਆਰੀ ਰਾਜ ਸੱਦ ਕੇ ਉਸ ਦੇ ਨਾਲ ਜੀ ਪਰਚਾਉਂਦਾ। ਪਾਠਕ ਸਮਝ ਸਕਦੇ ਹਨ ਜੋ ਇਸ ਪਰਕਾਰ ਉਸ ਦੇ ਪ੍ਰੇਮ ਸਲ ਨੇ ਵੱਲ ਕੀ ਹੋਣਾ ਸੀ, ਸਗੋਂ ਇਹ ਨੁਸਖ਼ਾ ਤਾਂ ਉਲਟਾ ਬੈਠਿਆ। ਜਿਉਂ ਜਿਉਂ ਦਾਰੂ ਕੀਤਾ, ਮਰਜ਼ ਵਧਦੀ ਗਈ, ਰਾਜ ਲਈ ਉਸ ਦੇ ਦਿਲ ਵਿਚ ਪਿਆਰ ਵਧੀਕ ਉਛਾਲੇ ਮਾਰਨ ਲੱਗਾ।

ਇਸ ਪਰਕਾਰ ਹਾਸੇ ਖੇਡੇ ਵਿਚ ਕੁਝ ਸਾਤੇ ਬੀਤ ਗਏ। ਇਕ ਦਿਨ ਜੰਗਲ ਵਿਚ ਫਿਰਦਿਆਂ ਗਿਆਨ ਚੰਦ ਨੂੰ ਬਨਵਾਸੀ ਰਾਜਾ ਟੱਕਰ ਗਿਆ: ਪਿਤਾ ਨੇ ਮਰਦਾਨੇ ਭੇਸ ਵਿਚ ਆਪਣੀ ਪੁੱੱਤ੍ਰੀ ਨੂੰ ਮੂਲੋਂ ਹੀ ਨ ਪਛਾਤਾ, ਪਰੰਤੂ ਇਸ ਆਜੜੀ ਦੀ ਮਨ-ਮੋਹਣੀ ਸੂਰਤ ਨੇ ਉਸ ਦੇ ਦਿਲ ਨੂੰ ਖਿਚਿਆ ਜੋ ਉਸ ਕੋਲੋਂ ਨਾਉਂ ਪਤਾ ਪੁਛ ਬੈਠਾ। ਗਿਆਨ ਚੰਦ ਨੇ ਹੱਸਦੇ ਹੱਸਦੇ ਕੇਵਲ ਇਹ ਆਖ ਕੇ "ਮੇਰੇ ਮਾਤਾ ਪਿਤਾ ਵੀ ਇਹੋ ਜਹੇ ਪ੍ਰਸਿੱਧ ਘਰਾਣੇ ਦੇ ਹਨ, ਜਿਹੋ ਜਹੇ ਰਾਜੇ ਦੇ" ਟਾਲ ਦਿੱਤਾ ਤੇ ਵਧੇਰਾ ਪਤਾ ਦੇਣਾ ਕਿਸੇ ਹੋਰ ਸਮੇਂ ਲਈ ਰੱਖਿਆ।

ਇਕ ਦਿਨ ਅੰਮ੍ਰਿਤ ਵੇਲੇ ਜਦੋਂ ਅਰਜਨ ਗਿਆਨ ਚੰਦ

-੧੦੭-