ਪੰਨਾ:ਦਸ ਦੁਆਰ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਵਤਾਰ ਨੇ ਹੁਣ ਵਾਪਸ ਆ ਕੇ ਭਰਾ ਨੂੰ ਸਾਰਾ ਹਾਲ ਦੱਸਿਆ ਜੋ ਕਿਵੇਂ ਉਸ ਦੇ ਫੱਟੜ ਹੋਣ ਦੀ ਖ਼ਬਰ ਸੁਣ ਕੇ ਗਿਆਨ ਨੂੰ ਗਸ਼ ਆ ਗਈ ਸੀ। ਉਸ ਨੇ ਭਰਾ ਤੋਂ ਏਹ ਵੀ ਨਾ ਲੁਕਾਇਆ ਜੋ ਉਹ ਤਾਂ ਆਪਣਾ ਦਿਲ ਉਸ ਆਜੜੀ ਦੀ ਭੈਣ ਰੂਪਵਤੀ ਨੂੰ ਦੇ ਬੈਠਾ ਹੈ ਤੇ ਉਸ ਕੋਲੋਂ ਵਿਵਾਹ ਦਾ ਪ੍ਰਣ ਭੀ ਲੈ ਆਇਆ ਹੈ। ਜਦੋਂ ਅਰਜਨ ਨੇ ਪੁੱਛਿਆ ਜੁ ਕਦੋਂ ਤੋੜੀ ਵਿਵਾਹ ਦੀ ਸਲਾਹ ਹੈ, ਤਾਂ ਉਸ ਨੇ ਉੱਤਰ ਦਿੱਤਾ, “ਮੈਂ ਚਾਹੁੰਦਾ ਹਾਂ ਜੋ ਭਲਕੇ ਸਵੇਰੇ ਹੀ ਇਹ ਸ਼ੁਭ ਕਾਰਜ ਹੋ ਜਾਵੇ। ਮੈਂ ਹੁਣ ਘਰ ਮੁੜ ਕੇ ਜਾਣਾ ਨਹੀਂ ਚਾਹੁੰਦਾ, ਇਸ ਰੂਪਵਤੀ ਦੀ ਝੁੱੱਗੀ ਵਿਚ ਹੀ ਕੱਠੇ ਰਵ੍ਹਾਂਗੇ। ਤੁਸੀਂ ਜਾਓ, ਜਾ ਕੇ ਜਾਇਦਾਦ ਤੇ ਘਰ ਬਾਰ ਸੰਭਾਲੋ ! ਉਸ ਉਤੇ ਮੇਰਾ ਕੋਈ ਹੱਕ ਨਹੀਂ, ਆਪਣੀ ਚੀਜ਼ ਦਾ ਆਪ ਪ੍ਰਬੰਧ ਕਰੋ।"

ਅਰਜਨ ਨੇ ਆਖਿਆ, “ਜੇ ਪਿਆਰ ਦੁਵੱਲੀ ਹੈ, ਦੋਵੇਂ ਇਕ ਦੂਜੇ ਨੂੰ ਦਿਲ ਦੇ ਚੁਕੇ ਹੋ ਤਾਂ ਵਿਆਹ ਵਿਚ ਢਿੱਲ ਨਹੀਂ ਲਾਉਣੀ ਚਾਹੀਦੀ। ਮੈਂ ਬਨਵਾਸੀ ਰਾਜੇ ਤੇ ਉਸ ਦੇ ਮਿੱਤ੍ਰਾਂ ਨੂੰ ਭੀ ਇਸ ਖ਼ੁਸ਼ੀ ਵਿਚ ਸ਼ਰੀਕ ਹੋਣ ਲਈ ਜਾ ਆਖਦਾ ਹਾਂ। ਬਾਕੀ ਰਹੀ ਮੇਰੇ ਘਰ ਜਾਣ ਦੀ ਗੱਲ ਉਥੇ ਜਾ ਕੇ ਕੀ ਲੈਣਾ ਹੈ ? (ਠੰਢਾ ਹਉਕਾ ਭਰ ਕੇ) ਤੇ ਵਾਹਿਗੁਰੂ ਜਾਣੇ, ਮੇਰੀ ਕਿਸਮਤ ਵਿਚ ਕੀ ਹੈ ? ਕਿਹਾ ਚੰਗਾ ਹੋਵੇ ਜੇ ਕਦੇ ਇਸ ਸ਼ੁਭ ਸਮੇਂ ਮੇਰਾ ਵਿਆਹ ਵੀ ਰਾਜ ਨਾਲ ਹੋ ਜਾਵੇ...........................ਪਰ ਇਹ ਅਸੰਭਵ ਹੈ, ਮੇਰੇ ਇਹੋ ਜਿਹੇ ਭਾਗ ਕਿੱਥੋਂ ?

ਨਸੀਬਾਂ ਦੀ ਜ਼ੰਜੀਰਾਂ ਤੋਂ ਰਿਹਾਈ ਪਾ ਨਹੀਂ ਸਕਦੀ,

ਮਿਟਾ ਦੇਵੇਗੀ ਮੈਨੂੰ ਭੀ ਨਿਕੰਮੀ ਆਰਜ਼ੂ ਮੇਰੀ।"

ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਜੋ ਗਿਆਨ ਚੰਦ ਦੇ ਵਿਚ ਰਾਜਵਤੀ ਜਿਹੜੀ ਅਰਜਨ ਦੇ ਫੱਟਾਂ ਨੂੰ ਸੁਣ ਕੇ ਬਿਨਾ ਨੀਰ ਮੱਛੀ ਵਾਂਗ ਤੜਫ ਰਹੀ ਸੀ, ਉਸ ਨੂੰ ਵੇਖਣ ਲਈ ਉਥੇ ਆ

-੧੧੧-