ਪੁਜੀ। ਅਰਜਨ ਨੇ ਅਵਤਾਰ ਦੇ ਰੂਪਵਤੀ ਲਈ ਪ੍ਰੇਮ ਦਾ ਵਰਨਣ ਕਰਦਿਆਂ ਹੋਇਆਂ ਆਪਣੀ ਦਿਲੀ ਮੁਰਾਦ ਭੀ ਪ੍ਰਗਟ ਕਰ ਦਿੱਤੀ, ਜਿਸ ਨੂੰ ਸੁਣ ਕੇ ਉਸ ਨੇ ਆਖਿਆ, "ਜੇ ਕਦੇ ਸੱਚ ਮੁੱਚ ਤੁਹਾਡਾ ਰਾਜ ਨਾਲ ਇਤਨਾ ਪ੍ਰੇਮ ਹੈ ਤਾਂ ਕੋਈ ਕਾਰਨ ਨਹੀਂ ਜੋ ਉਹ ਤੁਹਾਨੂੰ ਨਾ ਲੋਚਦੀ ਹੋਵੇ। ਜੇ ਕਦੇ ਸੰਸਾਰ ਵਿਚ ਤੁਹਾਡਾ ਸੁਖ ਇਸੇ ਰਾਜ ਵਿਚ ਹੀ ਹੈ ਤਾਂ ਮੈਂ ਕੱਲ੍ਹ ਹੀ ਰਾਜ ਨੂੰ ਤੁਹਾਡੇ ਕੋਲ ਲੈ ਆ ਸਕਦਾ ਹਾਂ। ਫਿਰ ਤੁਹਾਨੂੰ ਆਪਣੇ ਪ੍ਰੇਮ ਦਾ ਸਬੂਤ ਵੀ ਮਿਲ ਜਾਵੇਗਾ, ਕਿਉਂ ਜੋ ਜੇ ਕਦੇ ਤੁਸੀਂ ਉਸ ਦੇ ਪ੍ਰੇਮ ਦੇ ਤੀਰਾਂ ਨਾਲ ਵਿੰਨ੍ਹੇ ਹੋਏ ਹੋ ਤਾਂ ਉਹ ਵੀ ਜ਼ਰੂਰ ਤੁਹਾਡੇ ਪ੍ਰੇਮ ਵਿਚ ਕੁੱਠੀ ਹੋਵੇਗੀ। ਜੇ ਸੱਚ ਮੁੱਚ ਇਹ ਦਸ਼ਾ ਹੋਵੇ ਤਾਂ ਵਿਆਹ ਵਿਚ ਕੀ ਢਿੱਲ ਹੋ ਸਕਦੀ ਹੈ ?"
ਅਰਜਨ ਨੇ ਕਿਹਾ, "ਪਰ ਤੁਸੀਂ ਇਸ ਨੂੰ ਇਥੇ ਕਿਵੇਂ ਲਿਆ ਸਕਦੇ ਹੋ ? ਮੇਰੀ ਸੁੱਤੀ ਹੋਈ ਕਿਸਮਤ ਕਿਵੇਂ ਜਗ ਸਕਦੀ ਹੈ ?"
ਗਿਆਨ-ਡਰੋ ਨਹੀਂ, ਰੱਬ ਕਰਨ ਕਾਰਨ ਸਮਰਥ ਹੈ। ਮੇਰੇ ਉਤੇ ਨਿਸਚਾ ਰਖੋ। ਮੈਂ ਆਪਣੇ ਚਾਚੇ ਕੋਲੋਂ ਜਿਹੜੇ ਇਕ ਪ੍ਰਸਿਧ ਜਾਦੂਗਰ ਸਨ, ਇਹ ਮੰਤ੍ਰ ਸਿਖਿਆ ਹੋਇਆ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਮੈਂ ਉਸ ਨੂੰ ਤੁਹਾਡੇ ਕੋਲ ਹਾਜ਼ਰ ਕਰ ਸਕਦਾ ਹਾਂ। ਮਾਰੋ ਪੁੱਠੀਆਂ ਛਾਲਾਂ, ਕਪੜੇ ਬਦਲੋ ਤੇ ਆਪਣੇ ਮਿੱੱਤ੍ਰਾਂ ਨੂੰ ਸੱਦ ਘੱਲੋ। ਜੇ ਤੁਹਾਡੀ ਸਲਾਹ ਭਲਕੇ ਹੀ ਵਿਵਾਹ ਦੀ ਹੈ ਭਲਕੇ ਹੀ ਹੋ ਜਾਵੇਗਾ ਤੇ ਉਹ ਵੀ ਰਾਜਵਤੀ ਨਾਲ ਹੀ। ਘਬਰਾਓ ਨਹੀਂ, ਹੁਣ ਤਾਂ ਮੂੰਹ ਮਿੱਠਾ ਕਰਾਉ।"
ਦੂਜੇ ਦਿਨ ਬਨਬਾਸੀ ਰਾਜਾ ਤੇ ਉਸ ਦੇ ਮਿੱਤ੍ਰ ਇਨ੍ਹਾਂ ਦੋਹਾਂਂ ਸੁਭਾਗ ਜੋੜੀਆਂ ਦਾ ਵਿਵਾਹ ਕਰਾਉਣ ਲਈ ਆ ਇਕੱਤ੍ਰ ਹੋਏ। ਅਵਤਾਰ ਰੂਪਵਤੀ ਦਾ ਹੱਥ ਫੜੇ ਹੋਏ ਰਾਜੇ ਦੇ ਕੋਲ ਆਇਆ, ਅਰਜਨ ਵੀ ਮੌਜੂਦ ਸੀ, ਪਰ ਨਾ ਹੀ ਕਿਧਰੇ ਰਾਜਵਤੀ ਵਿਖਾਈ ਦੇਂਦੀ ਸੀ ਤੇ ਨਾ ਹੀ ਗਿਆਨ ਚੰਦ। ਜਦੋਂ ਰਾਜੇ ਨੂੰ ਪਤਾ ਲੱਗਾ
-੧੧੨-