ਪੰਨਾ:ਦਸ ਦੁਆਰ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਉਸ ਦੇ ਮਿਤ੍ਰਾਂ ਵਿਚ ਗਿਆਨ ਦੇ ਜਾਦੂ ਵਾਲੇ ਕੌਤਕ ਸੰਬੰਧੀ ਚਰਚਾ ਹੋ ਰਹੀ ਸੀ।

ਰਾਜੇ ਨੇ ਆਖਿਆ, "ਇਹ ਆਜੜੀ ਮੁੰਡਾ ਸ਼ਕਲ ਨੁਹਾਰ ਵਿਚ ਹੂ-ਬ-ਹੂ ਮੇਰੀ ਰਾਜ ਨਾਲ ਮਿਲਦਾ ਹੈ।"

ਅਰਜਨ ਨੇ ਕਿਹਾ, "ਇਸੇ ਕਰਕੇ ਤਾਂ ਮੈਂ ਉਸ ਨੂੰ ਰਾਜ ਦੇ ਨਾਮ ਨਾਲ ਬੁਲਾਇਆ ਕਰਦਾ ਹਾਂ।"

ਠੀਕ ਉਸੇ ਵੇਲੇ ਰਾਜਵਤੀ ਤੇ ਸ਼ੀਲਾ ਆਪਣੇ ਅਸਲੀ ਰੂਪ ਵਿਚ ਪੁੱਜੀਆਂ ਤੇ ਇਸ ਤਰ੍ਹਾਂ ਸਾਰਾ ਭੇਦ ਖੁਲ੍ਹ ਗਿਆ। ਰਾਜਵਤੀ ਨੇ ਪਿਤਾ ਦੇ ਚਰਨਾਂ ਤੇ ਢਹਿ ਕੇ ਅਸੀਸ ਮੰਗਦਿਆਂ ਹੋਇਆਂਂ ਦੱਸਿਆ ਜੋ ਕਿਵੇਂ ਉਨ੍ਹਾਂ ਨੂੰ ਬਨਬਾਸ ਮਿਲਿਆ ਤੇ ਕਿਵੇਂ ਉਹ ਤੇ ਸ਼ੀਲਾ ਆਜੜੀਆਂ ਦੇ ਭੇਸ ਵਿਚ ਭੈਣ ਭਰਾ ਬਣ ਕੇ ਬਨ ਵਿਚ ਟਿਕੇ ਰਹੇ।

ਚਿਰਾਂ ਦੇ ਵਿਛੜਿਆਂ ਦੇ ਇਸ ਪ੍ਰਕਾਰ ਮਿਲਾਪ ਹੋਣ ਤੇ ਸਾਰਿਆਂ ਨੇ ਰੱਜ ਰੱਜ ਕੇ ਖ਼ੁਸ਼ੀ ਮਨਾਈ ਤੇ ਦੋਵੇਂ ਸੁਭਾਗ ਜੋੜੀਆਂ ਦੇ ਵਿਵਾਹ ਦੀਆਂ ਰੀਤਾਂ ਵੱਡੇ ਚਾਅ ਨਾਲ ਸੰਪੂਰਨ ਕੀਤੀਆਂ ਤੇ ਇਕ ਵਾਰੀ ਤਾਂ ‘ਜੰਗਲ ਵਿਚ ਮੰਗਲ` ਦਾ ਡਾਢਾ ਦਿਲ ਖਿੱੱਚਵਾਂਂ ਨਜ਼ਾਰਾ ਬਣ ਗਿਆ। ਇਸ ਕਾਰਜ ਤੋਂ ਵਿਹਲੇ ਹੋ ਕੇ ਜਦੋਂ ਸਾਰੇ ਪ੍ਰਸ਼ਾਦ ਛਕਣ ਨੂੰ ਬੈਠੇ ਤਾਂ ਠੀਕ ਉਸ ਵੇਲੇ ਇਕ ਪੁਰਾਣੇ ਮਿੱੱਤਰ ਨੇ ਜੂਹ ਵਿਚ ਪੁਜ ਕੇ ਇਕ ਹੋਰ ਖ਼ੁਸ਼ੀ ਦੀ ਗੱਲ ਸੁਣਾਈ। ਉਸ ਦਸਿਆ ਜੋ ਜਦੋਂ ਸ਼ੀਲਾ ਵੀ ਰਾਜਵਤੀ ਨਾਲ ਜੰਗਲ ਵਲ ਭੱਜ ਆਈ, ਰਾਜੇ ਪ੍ਰਧਾਨ ਰਾਏ ਨੂੰ ਇਤਨਾ ਕ੍ਰੋਧ ਆਇਆ ਜੋ ਰੋਜ਼ ਦਿਹਾੜੇ ਦਾ ਟੰਟਾ ਮੁਕਾਉਣ ਲਈ ਇਕੋ ਵਾਰੀ ਉਸ ਦੇ ਭਰਾ ਨੂੰ ਤੇ ਉਸ ਦੇ ਸਾਥੀਆਂ ਮਿੱਤਰਾਂ ਨੂੰ ਜਿਹੜੇ ਬਨਾਂ ਵਿਚ ਰਹਿੰਦੇ ਸਨ, ਤਲਵਾਰ ਦੇ ਘਾਟ ਉਤਾਰਨ ਦੀ ਸਲਾਹ ਕੀਤੀ। ਇਸ ਭਾਵਨੀ ਨਾਲ ਫ਼ੌਜ ਦਾ ਇਕ ਤਕੜਾ ਦਸਤਾ ਲੈ ਕੇ ਉਸ ਨੇ ਜੂਹ ਵਲ ਕੂਚ ਕੀਤਾ। ਦੇਵਨੇਤ ਨਾਲ ਰਾਹ ਵਿਚ ਉਸ ਨੂੰ ਇਕ ਰੱਬ ਦਾ ਪਿਆਰਾ

-੧੧੪-