ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
੭.
ਨੈਥੇਨਲ ਹਾਥਾਰਨ
ਨੈਥੇਨਲ ਹਾਥਾਰਨ ਅਮਰੀਕਾ ਦੇ ਇਕ ਪ੍ਰਸਿੱਧ ਲਿਖਾਰੀ ਹੋਏ ਹਨ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਨਿੱਕੇ ਬੱਚਿਆਂ ਲਈ ਡਾਢੀਆਂ ਸ੍ਵਾਦਲੀਆਂ ਤੇ ਦਿਲ ਖਿੱਚਵੀਆਂ ਕਹਾਣੀਆਂ ਲਿਖੀਆਂ ਹਨ।
ਇਨ੍ਹਾਂ ਦਾ ਜਨਮ ੪ ਜੁਲਾਈ ੧੮੦੪ ਈਸਵੀ ਨੂੰ ਸੇਲਮ ਵਿਚ ਹੋਇਆ ਤੇ ੧੮੨੫ ਈਸਵੀ ਵਿਚ ਪ੍ਰਸਿਧ ਕਵੀ ਲਾਂਗ ਫੈਲੋ ਦੇ ਨਾਲ ਹੀ ਯੂਨੀਵਰਸਟੀ ਦੀ ਡਿਗਰੀ ਪ੍ਰਾਪਤ ਕੀਤੀ। ਇਨ੍ਹਾਂ ਦੀ ਰੁਚੀ ਮੁੱਢ ਤੋਂ ਹੀ ਲਿਖਾਰੀ ਬਣਨ ਵਲ ਸੀ। ਅਜੇ ਬਾਲ ਹੀ ਸਨ, ਜਦੋਂ ਉਨ੍ਹਾਂ ਨੇ ਮਾਤਾ ਨੂੰ ਲਿਖਿਆ, “ਮੈਂ ਡਾਕਟਰ ਬਣਨਾ ਨਹੀਂ ਚਾਹੁੰਦਾ ਕਿਉਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ ਲਈ ਬੀਮਾਰਾਂ ਦੀ ਉਡੀਕ ਕਰਨੀ ਪੈਂਦੀ ਹੈ, ਨਾ ਹੀ ਮੈਂ ਵਕੀਲ ਬਣਨਾ ਲੋਚਦਾ ਹਾਂ ਕਿਉਂ ਜੋ ਉਹ ਦੂਜਿਆਂ ਨੂੰ ਲੜਦਿਆਂ ਝਗੜਦਿਆਂ ਹੀ ਵੇਖਕੇ ਪ੍ਰਸੰਨ ਹੁੰਦੇ ਹਨ, ਨਾ ਹੀ ਆਪਣੀ ਰੋਟੀ ਦੇ ਲਈ ਪਾਦਰੀ ਬਣਕੇ ਮੈਂ ਗੁਨਾਹਗਾਰਾਂ ਨੂੰ ਉਪਦੇਸ਼ ਦੇਣਾ ਚੰਗਾ ਸਮਝਦਾ ਹਾਂ। ਇਸ ਲਈ ਲਿਖਾਰੀ ਬਣਨ ਤੋਂ ਛੁਟ ਮੈਨੂੰ ਹੋਰ ਕੋਈ ਕੰਮ ਸੁਝਦਾ ਹੀ ਨਹੀਂ।"
-੧੧੭-