ਪੰਨਾ:ਦਸ ਦੁਆਰ.pdf/122

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਨ੍ਹਾਂ ਦੀ ਇਹ ਮੁਰਾਦ ਪੂਰੀ ਹੋਈ ਤੇ ਇਕ ਉੱੱਘੇ ਲਿਖਾਰੀ ਬਣ ਕੇ ਅਖੀਰ ਸਾਰੇ ਸੰਸਾਰ ਵਿਚ ਚਮਕੇ।

ਪਹਿਲਾਂ ਤਾਂ ਕੁਝ ਵਰ੍ਹੇ ਜਨਮ ਭੂਮੀ ਸੇਲਮ ਵਿਚ ਹੀ ਕਰੜੀ ਮਿਹਨਤ ਵਾਲਾ ਜੀਵਨ ਬਤੀਤ ਕਰਦੇ ਰਹੇ ਤੇ ਅਮਰੀਕਾ ਦੀਆਂ ਮੈਗਜ਼ੀਨਾਂ ਤੇ ਰਸਾਲਿਆਂ ਲਈ ਕਹਾਣੀਆਂ ਲਿਖਦੇ ਰਹੇ, ਜਿਨ੍ਹਾਂ ਵਿਚੋਂ ਕੁਝ ਕੁ ਨੂੰ ਪਿਛੋਂ ਜਾ ਕੇ ਉਨ੍ਹਾਂ ਨੇ ਪੁਸਤਕਾਂ ਦੀ ਸ਼ਕਲ ਵਿਚ ਛਪਵਾਇਆ। ਉਨ੍ਹਾਂ ਦੀ ਪਹਿਲੀ ਪੁਸਤਕ ਸੰਨ ੧੮੨੬ ਈਸਵੀ ਵਿਚ ਛਪੀ। ਸੰਨ ੧੮੪੩ ਵਿਚ ਉਨ੍ਹਾਂ ਨੇ ਵਿਆਹ ਕਰ ਲਿਆ ਤੇ ਪਿੰਡ ਕਾਨ ਕਾਰਡ ਵਿਚ ਰਹਿਣ ਲੱਗ ਪਏ।

ਕਵੀ ਥਾਵਾਂ ਤੇ ਅਡੋ ਅਡ ਕੰਮਾਂ ਵਿਚ ਉਨ੍ਹਾਂ ਨੇ ਨੌਕਰੀ ਵੀ ਕੀਤੀ, ਪਰ ਦਿਲ ਕਿਧਰੇ ਵੀ ਨਾ ਲਗਾ, ਅਖੀਰ ੧੮੫੩ ਈਸਵੀ ਵਿਚ ਉਨ੍ਹਾਂ ਦਾ ਕਾਲਜ ਦੇ ਸਮੇਂ ਦਾ ਮਿਤ੍ਰ ਫਰੈਨਕਲਿਨ ਪੀਅਰਸ ਯੂਨਾਈਟਡ ਸਟੇਟਸ ਅਮਰੀਕਾ ਦਾ ਪਰਧਾਨ ਬਣਿਆ ਤੇ ਉਸ ਨੇ ਉਨ੍ਹਾਂ ਨੂੰ ਲਿਵਰਪੂਲ ਵਿਚ ਸਫੀਰ ਬਣਾ ਕੇ ਭੇਜਿਆ, ਜਿਸ ਅਹੁਦੇ ਤੇ ਉਹ ਸੰਨ ੧੮੫੭ ਤੋੜੀ ਰਹੇ, ਇਸ ਦੇ ਮਗਰੋਂ ਉਹ ਯੂਰਪ ਦੀ ਸੈਲ ਨੂੰ ਨਿਕਲੇ। ਪਰ ਅਚਨਚੇਤ ਹੀ ੧੯ ਮਾਰਚ ਸੰਨ ੧੮੬੪ ਈਸਵੀ ਨੂੰ ਹੈਂਪਸ਼ਾਇਰ ਦੇ ਲਾਗੇ ਪਲਾਈਮਊਥ ਵਿਚ ਚੜ੍ਹਾਈ ਕਰ ਗਏ।

ਹਾਬਾਰਨ ਦੇ ਹਿਰਦੇ ਵਿਚ ਬੱਚਿਆਂ ਲਈ ਉਹ ਪਿਆਰ ਕੁਟ ਕੁਟ ਕੇ ਭਰਿਆ ਪਿਆ ਸੀ, ਜਿਹੜਾ ਹੋਰ ਕਿਸੇ ਲਿਖਾਰੀ ਦੇ ਹਿਸੇ ਵਿਚ ਨਹੀਂ ਆਇਆ। ਇਹੋ ਹੀ ਕਾਰਨ ਹੈ ਜੋ ਉਨ੍ਹਾਂ ਨੇ ਚੋਟੀ ਦੀਆਂ ਪੁਸਤਕਾਂ ਮੁੰਡਿਆਂ ਕੁੜੀਆਂ ਲਈ ਹੀ ਲਿਖੀਆਂ ਹਨ। ਇਸ ਦੀਆਂ ਰਚਿਤ ਪੁਸਤਕਾਂ Twice Told Tales ਸੰਨ ੧੮੩੭, Wonder Book ਸੰਨ ੧੮੫੧ ਤੇ Tanglewood Tales ਸੰਨ ੧੮੫੩ ਵਿਚ ਛਪੀਆਂ।

-੧੧੮-