ਪੰਨਾ:ਦਸ ਦੁਆਰ.pdf/125

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੮.

ਕਰਾਮਾਤੀ ਸੁਰਾਹੀ

ਸੈਂਕੜੇ ਵਰ੍ਹੇ ਹੋਏ ਹਨ ਕਿ ਇਕ ਰੋਜ਼ ਸੰਧਿਆ ਕੁ ਵੇਲੇ ਬੁੱੱਢਾ ਫੂਲਾ ਸਿੰਘ ਤੇ ਉਸ ਦੀ ਬੁੱਢੀ ਵਹੁਟੀ ਬਿਸ਼ਨੀ ਅਪਣੀ ਕੁੱਟੀਆ ਦੇ ਦਰਵਾਜ਼ੇ ਦੇ ਸਾਹਮਣੇ ਬੈਠੇ ਸੂਰਜ ਦੇ ਡੁਬਣ ਦੇ ਸ਼ਾਂਤਮਈ ਤੇ ਮਨੋਰੰਜਕ ਦਰਿਸ਼ ਨੂੰ ਵੇਖ ਰਹੇ ਸਨ। ਥੋੜ੍ਹਾ ਬਹੁਤਾ ਪ੍ਰਸ਼ਾਦ ਜਿਹੜਾ ਉਹਨਾਂ ਨੂੰ ਜੁੜਿਆ ਸੀ, ਉਹ ਖਾ ਬੈਠੇ ਸਨ ਤੇ ਸੌਣ ਤੋਂ ਪਹਿਲਾਂ ਇਕ ਦੋ ਘੰਟੇ ਅਮਨ ਨਾਲ ਗੁਜ਼ਾਰਨਾ ਚਾਹੁੰਦੇ ਸਨ। ਇਸ ਲਈ ਆਪਣੀ ਗਊ, ਆਪਣੇ ਬਾਗ, ਆਪਣੀਆਂ ਸ਼ਹਿਦ ਦੀਆਂ ਮੱਖੀਆਂ, ਆਪਣੀਆਂ ਅੰਗੂਰ ਦੀਆਂ ਵੇਲਾਂ ਜਿਹੜੀਆਂ ਕੰਧਾਂ ਤੇ ਚੜ੍ਹੀਆਂ ਹੋਈਆਂ ਸਨ ਤੇ ਜਿਨ੍ਹਾਂ ਨਾਲ ਦਾਖ ਦੇ ਗੁੱਛੇ ਪੱਕਣ ਵਾਲੇ ਹੀ ਸਨ, ਦੀਆਂ ਗੱਲਾਂ ਕਰ ਰਹੇ ਸਨ। ਪ੍ਰੰਤੂ ਨੇੜੇ ਦੇ ਪਿੰਡ ਤੋਂ ਬੱਚਿਆਂ ਦੀ ਚੀਕ ਪੁਕਾਰ ਤੇ ਕੁੱਤਿਆਂ ਦੇ ਜ਼ੋਰ ਨਾਲ ਭੌਂਕਣ ਦਾ ਰੌਲਾ ਇਥੋਂ ਤੋੜੀ ਵਧੀਕ ਹੋ ਗਿਆ ਕਿ ਉਨ੍ਹਾਂ ਲਈ ਇਕ ਦੂਜੇ ਦੀ ਗਲ ਸੁਣਨੀ ਵੀ ਮੁਸ਼ਕਲ ਹੋ ਗਈ।

ਫੂਲਾ ਸਿੰਘ ਨੇ ਜੋਸ਼ ਨਾਲ ਉੱਚੀ ਜਿਹੀ ਆਖਿਆ, "ਆਹ ਪਿਆਰੀ ! ਮੈਨੂੰ ਡਰ ਹੈ ਜੋ ਕਿਸੇ ਵਿਚਾਰੇ ਰਾਹ ਗੁਜ਼ਰੂ ਨੇ ਰਾਤ ਕੱਟਣ ਲਈ ਪਿੰਡ ਵਿਚ ਕਿਸੇ ਨੂੰ ਆਖਿਆ ਹੋਣਾ ਹੈ ਤੇ ਲੋਕਾਂਂ ਨੇ

-੧੨੧-