ਆਪਣੀ ਵਾਦੀ ਅਨੁਸਾਰ, ਪ੍ਰਸ਼ਾਦ ਛਕਾਣ ਜਾਂ ਸੇਵਾ ਕਰਨ ਦੀ ਥਾਂ ਉਸ ਦੇ ਪਿਛੇ ਕੁੱਤੇ ਲਾ ਛਡੇ ਹਨ।"
ਬਿਸ਼ਨੀ ਨੇ ਇਕ ਹਾਹੁਕਾ ਭਰ ਕੇ ਆਖਿਆ, “ਅਫ਼ਸੋਸ, ਕਿਹਾ ਹੀ ਚੰਗਾ ਹੁੰਦਾ ਜੋ ਸਾਡੇ ਗੁਵਾਂਢੀ ਆਪਣੇ ਦੁਖੀ ਭਰਾਵਾਂ ਤੇ ਰਤੀ ਕੁ ਤਰਸ ਕਰਦੇ। ਵੇਖੋ ਖਾਂ, ਉਹ ਆਪਣੇ ਬੱਚਿਆਂ ਨੂੰ ਕੇਹੜੀਆਂ ਭੈੜੀਆਂ ਮੱਤਾਂ ਦੇਂਦੇ ਹਨ ਤੇ ਜਦੋਂ ਰਾਹ ਗੁਜ਼ਰੂਆਂ ਨੂੰ ਉਹ ਵਟੇ ਮਾਰਦੇ ਹਨ ਤਾਂ ਉਹ ਪਰਸੰਨ ਹੁੰਦੇ ਹਨ ਤੇ ਉਨ੍ਹਾਂ ਨੂੰ ਥਾਪੜੀ ਦੇਂਦੇ ਹਨ।"
ਫੂਲਾ ਸਿੰਘ ਨੇ ਆਪਣੇ ਚਿੱਟੇ ਦੁਧ ਵਰਗੇ ਸਿਰ ਨੂੰ ਹਿਲਾਂਦਿਆਂ ਹੋਇਆਂ ਆਖਿਆ, "ਇਨ੍ਹਾਂ ਬੱਚਿਆਂ ਦਾ ਅੰਤ ਮਾੜਾ ਹੀ ਹੋਵੇਗਾ। ਪਿਆਰੀ, ਜੇ ਸਚ ਪੁਛਨੀ ਹੈਂ ਤਾਂ ਮੈਨੂੰ ਤਾਂ ਡਰ ਹੈ, ਜੋ ਕਦੇ ਇਨ੍ਹਾਂ ਆਪਣੀਆਂ ਆਦਤਾਂ ਨੂੰ ਨਾ ਬਦਲਿਆ ਤੇ ਪਿੰਡ ਤੇ ਕਿਧਰੇ ਕੋਈ ਅਚਨਚੇਤ ਬਲਾ ਆ ਪਈ ਤਾਂ ਫਿਰ ਉਸ ਦੇ ਅਗੇ ਕੀ ਪੇਸ਼ ਚਲੇਗੀ।
ਸਾਡੇ ਲਈ ਤਾਂ ਇਹੋ ਹੀ ਚੰਗਾ ਹੈ ਕਿ ਜਦ ਤੋੜੀ ਰੱਬ ਸਾਨੂੰ ਖਾਣ ਲਈ ਇਕ ਰੋਟੀ ਦਾ ਟੁਕੜਾ ਵੀ ਦਿੰਦਾ ਹੈ, ਅਸੀਂਂ ਅਧਾ ਕਿਸੇ ਲੋੜਵੰਦ ਮੁਸਾਫ਼ਰ ਨਾਲ ਵੰਡ ਕੇ ਖਾਈਏ।"
ਬਿਸ਼ਨੀ ਨੇ ਆਖਿਆ, “ਹਾਂ ਜੀ ਠੀਕ ਹੈ, ਅਸੀਂ ਤਾਂ ਇਹੋ ਹੀ ਕਰਾਂਗੇ ।" ਇਹ ਬੱਚਾ ਜੋੜਾ ਵੱਡਾ ਗ਼ਰੀਬ ਸੀ ਤੇ ਪੇਟ ਭਰਨ ਲਈ ਇਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਫੂਲਾ ਸਿੰਘ ਸਾਰਾ ਦਿਨ ਆਪਣੇ ਬਗ਼ੀਚੇ ਵਿਚ ਕੰਮ ਕਰਦਾ ਰਹਿੰਦਾ ਸੀ ਤੇ ਬਿਸ਼ਨੀ ਹਰ ਵੇਲੇ ਚਰਖਾ ਕੱਤਦੀ ਰਹਿੰਦੀ ਜਾਂ ਆਪਣੀ ਗਊ ਦੇ ਦੁਧ ਤੋਂ ਮੱਖਣ ਜਾਂ ਪਨੀਰ ਬਣਾਂਦੀ ਜਾਂ ਕਿਸੇ ਹੋਰ ਕੰਮ ਵਿਚ ਰੁੱਝੀ ਰਹਿੰਦੀ। ਉਨ੍ਹਾਂ ਨੂੰ ਖਾਣ ਲਈ ਰੋਟੀ, ਦੁੱਧ, ਸਬਜ਼ੀ ਤੋਂ ਛੁਟ ਕੁਝ ਨਹੀਂ ਸੀ ਜੁੜਦਾ। ਹਾਂ ਕਦੇ ਕਦੇ ਆਪਣੀਆਂ ਮੱਖੀਆਂ ਦੇ ਛੱਤੇ ਤੋਂ ਸ਼ਹਿਤ ਤੇ ਆਪਣੀਆਂ ਵੇਲਾਂ ਤੋਂ ਪੱਕੇ ਹੋਏ ਅੰਗੂਰ ਵੀ ਮਿਲ ਮਿਲਾ
-੧੨੨-