ਪੰਨਾ:ਦਸ ਦੁਆਰ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ ਸਨ। ਦੋਵੇਂ ਵੱਡੇ ਦਿਆਵਾਨ ਤੇ ਦਿਲ ਵਿਚ ਦੁਖੀਆਂ ਲਈ ਦਰਦ ਰੱਖਣ ਵਾਲੇ ਸਨ। ਉਹ ਖ਼ੁਸ਼ੀ ਨਾਲ ਭੁੱਖੇ ਪੇਟ ਸਾਰਾ ਦਿਨ ਗੁਜ਼ਾਰ ਦਿੰਦੇ ਤੇ ਆਪਣੀ ਰੋਟੀ, ਤਾਜ਼ਾ ਦੁਧ ਦਾ ਗਲਾਸ ਜਾਂ ਸ਼ਹਿਤ ਦਾ ਚਮਚਾ ਉਸ ਥੱਕੇ ਟੁੱਟੇ ਮੁਸਾਫ਼ਰ ਨੂੰ ਦੇ ਦੇਂਦੇ, ਜਿਹੜਾ ਉਨ੍ਹਾਂ ਦੇ ਦਰ ਤੇ ਆ ਕੇ ਸਵਾਲ ਕਰਦਾ। ਉਨ੍ਹਾਂ ਦਾ ਖ਼ਿਆਲ ਸੀ ਜੋ ਪ੍ਰਾਹੁਣੇ ਰੱਬ ਦੇ ਭੇਜੇ ਹੋਏ ਹੁੰਦੇ ਹਨ, ਇਸ ਲਈ ਆਪਣੇ ਕੋਲੋਂ ਵਧੀਕ ਉਨ੍ਹਾਂ ਦੀ ਖ਼ਾਤਰ ਕਰਨੀ ਚਾਹੀਦੀ ਹੈ।

***

ਉਨ੍ਹਾਂ ਦੀ ਕੁਟੀਆ ਪਿੰਡ ਤੋਂ ਕੁਝ ਵਿੱਥ ਤੇ ਇਕ ਖੁਲ੍ਹੇ ਮੈਦਾਨ ਵਿਚ ਜਿਹੜਾ ਅੱਧਾ ਕੁ ਮੀਲ ਚੌੜਾ ਸੀ, ਇਕ ਟਿੱਲੇ ਉਤੇ ਬਣੀ ਹੋਈ ਸੀ। ਜਦੋਂ ਸੰਸਾਰ ਨਵਾਂ ਨਵਾਂ ਬਣਿਆ ਸੀ, ਉਸ ਮੈਦਾਨ ਵਾਲੀ ਸਾਰੀ ਥਾਂ ਤੇ ਇਕ ਛੰਭ ਸੀ, ਜਿਥੇ ਮੱਛੀਆਂ ਪਾਣੀ ਵਿਚ ਇਧਰ ਉਧਰ ਪਈਆਂ ਉੱਛਲਦੀਆਂ ਕੁੱੱਦਦੀਆਂ ਸਨ। ਪਾਣੀ ਦੇ ਕੰਢੇ ਤੇ ਲੰਮਾ ਲੰਮਾ ਘਾਹ ਜੰਮਿਆ ਹੋਇਆ ਤੇ ਬ੍ਰਿਛਾਂ ਤੇ ਪਹਾੜੀਆਂ ਦਾ ਪਰਛਾਵਾਂ ਛੰਭ ਦੇ ਨਿਰਮਲ ਜਲ ਵਿਚ ਸਦਾ ਵਿਖਾਈ ਦਿੰਦਾ ਸੀ, ਪਰ ਕਰਤਾਰ ਦੇ ਰੰਗ ਪਾਣੀ ਹੌਲੇ ਹੌਲੇ ਸੁਕ ਗਿਆ, ਲੋਕੀ ਥਾਂ ਨੂੰ ਵਾਹੁਣ ਲੱਗ ਪਏ, ਕਈਆਂ ਨੇ ਆ ਕੇ ਮਕਾਨ ਬਣਾ ਲੀਤੇ ਤੇ ਹੁਣ ਇਹ ਜ਼ਿਮੀਂਦਾਰਾਂ ਲਈ ਕੀਮਤੀ ਭੋਂ ਬਣ ਗਈ, ਜਿਸ ਵਿਚ ਛੰਭ ਦਾ ਕੋਈ ਨਾਉਂ ਨਿਸ਼ਾਨ ਤਕ ਵੀ ਨਹੀਂ ਸੀ। ਹਾਂ ਇਕ ਨਿੱਕੀ ਜਿਹੀ ਨਦੀ ਪਿੰਡ ਦੇ ਵਿਚਕਾਰ ਅਜੇ ਵੀ ਵਗਦੀ ਸੀ, ਜਿਸ ਤੋਂ ਪਿੰਡ ਨਿਵਾਸੀ ਪਾਣੀ ਲੈਂਦੇ ਸਨ। ਇਤਨੇ ਵਰ੍ਹਿਆਂ ਤੋਂ ਇਥੇ ਮੈਦਾਨ ਪਿਆ ਸੀ, ਜੋ ਕਿਸੇ ਦੇ ਚਿਤ ਚੇਤੇ ਵਿਚ ਵੀ ਇਹ ਗੱਲ ਨਹੀਂ ਸੀ ਕਿ ਕਦੇ ਇਥੇ ਛੰਭ ਹੋਇਆ ਹੈ। ਬੋਹੜਾਂ ਦੇ ਬੂਟੇ ਜੰਮੇ, ਵੱਡੇ ਹੋਏ ਤੇ ਆਪਣੀ ਉਮਰ ਭੋਗ ਕੇ ਸੁਕ ਗਏ, ਉਨ੍ਹਾਂ ਦੀ ਥਾਂ ਹੋਰ ਜੰਮੇ ਤੇ ਉਹ ਵੀ ਹੁਣ ਇਤਨੇ ਵੱਡੇ ਹੋ ਪਏ ਸਨ ਜਿਤਨੇ ਕੁ ਪਹਿਲੇ। ਇਹੋ ਜਿਹੀ ਚੰਗੀ ਪੈਦਾਵਾਰ ਵਾਲੀ ਧਰਤੀ ਹੋਰ ਨੇੜੇ

-੧੨੩-