ਪੰਨਾ:ਦਸ ਦੁਆਰ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇੜੇ ਕਿਧਰੇ ਨਹੀਂ ਸੀ। ਚਾਹੀਦਾ ਤਾਂ ਇਹ ਸੀ ਜੋ ਇਸ ਧਰਤੀ ਦੇ ਵਸਨੀਕ ਆਪਣੇ ਚੰਗੇ ਭਾਗਾਂ ਲਈ ਰੱਬ ਦਾ ਸ਼ੁਕਰ ਕਰਦੇ ਤੇ ਉਸ ਦੇ ਬੰਦਿਆਂ ਨਾਲ ਚੰਗਾ ਸਲੂਕ ਕਰਦੇ, ਪਰ ਸ਼ੋਕ ਇਹ ਲੋਕ ਇਹੋ ਜਿਹੀ ਸੁੰਦਰ ਧਰਤੀ ਉਤੇ ਜਿਸ ਤੇ ਰੱਬ ਮਿਹਰਬਾਨ ਹੋਇਆ ਪਿਆ ਸੀ, ਰਹਿਣ ਦੇ ਕਦਾਚਿਤ ਲਾਇਕ ਨਹੀਂ ਸਨ। ਉਹ ਲੋਕੀ ਵੱਡੇ ਮਤਲਬੀ ਤੇ ਪੱਥਰ ਦਿਲ ਸਨ। ਨਾ ਹੀ ਗ਼ਰੀਬਾਂ ਲਈ ਉਨ੍ਹਾਂ ਨੂੰ ਤਰਸ ਸੀ ਤੇ ਨਾ ਹੀ ਰਾਹ ਗੁਜ਼ਰੂ ਮੁਸਾਫ਼ਰਾਂ ਲਈ ਦਿਆ। ਜੇ ਕਦੇ ਕੋਈ ਉਨ੍ਹਾਂ ਨੂੰ ਇਹ ਦੱਸਦਾ ਜੋ ਰੱਬ ਦੀ ਮਿਹਰ ਤੇ ਉਸ ਦੇ ਪਿਆਰ ਦਾ ਥੋੜ੍ਹਾ ਜਿਹਾ ਬਦਲਾ ਅਸੀਂ ਇਹੋ ਦੇ ਸਕਦੇ ਹਾਂ ਜੋ ਉਸ ਦੇ ਬੰਦਿਆਂ ਨਾਲ ਪਿਆਰ ਕਰੀਏ ਤਾਂ ਉਹ ਹੱਸ ਕੇ ਉਸ ਦੀ ਗੱਲ ਨੂੰ ਮਖੌਲ ਵਿਚ ਹੀ ਉਡਾ ਦੇਂਦੇ। ਜੋ ਕੁਝ ਮੈਂ ਤੁਹਾਨੂੰ ਦੱਸਣ ਲੱਗਾ ਹਾਂ, ਸ਼ੈਤ ਤੁਸੀਂ ਉਸ ਨੂੰ ਮੰਨੋ ਹੀ ਨਾ। ਇਨ੍ਹਾਂ ਗੁੰਡੇ ਲੋਕਾਂ ਨੇ ਆਪਣੇ ਬਾਲਾਂ ਨੂੰ ਵੀ ਆਪਣੇ ਵਰਗੀਆਂ ਭੈੜੀਆਂ ਆਦਤਾਂ ਸਿਖਾਈਆਂ। ਜਦੋਂ ਉਹ ਆਪਣੇ ਨਿੱਕੇ ਮੁੰਡੇ ਕੁੜੀਆਂ ਨੂੰ ਕਿਸੇ ਪੰਧਾਊ ਦੇ ਪਿਛੇ ਰੌਲਾ ਪਾਂਂਦੇ ਤੇ ਪੱਥਰ ਮਾਰਦੇ ਵੇਖਦੇ ਤਾਂ ਉਹ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਦੇ ਹੌਸਲੇ ਵਧਾਂਦੇ। ਉਨ੍ਹਾਂ ਵੱਡੇ ਵੱਡੇ ਲੜਾਕੇ ਕੁੱਤੇ ਰੱਖੇ ਹੋਏ ਹਨ ਤੇ ਜਦੋਂ ਕਦੀ ਕੋਈ ਭੁਲਿਆ ਭਟਕਿਆ ਮੁਸਾਫ਼ਰ ਪਿੰਡ ਵਿਚ ਆ ਵੜਦਾ ਤਾਂ ਉਹ ਭੌਂਕਦੇ ਭੌਂਂਕਦੇ ਟੁੱਟ ਕੇ ਉਸ ਦੇ ਮਗਰ ਲੱਗ ਜਾਂਦੇ। ਕੋਈ ਲੱਤ ਨੂੰ ਜਾ ਫੜਦਾ, ਕੋਈ ਕੱਪੜੇ ਲੀਰਾਂ ਕਰ ਸੁਟਦਾ। ਮੁੱਕਦੀ ਗੱਲ, ਜੇ ਕਦੇ ਕੋਈ ਕਿਸਮਤ ਦਾ ਮਾਰਿਆ ਗ਼ਰੀਬ ਪੁਰਾਣੇ ਕਪੜਿਆਂ ਵਾਲਾ ਇਥੋਂ ਦੀ ਲੰਘਦਾ ਤਾਂ ਉਹ ਨੰਗਾ ਹੋ ਕੇ ਹੀ ਪਿੰਡ ਵਿਚੋਂ ਨਿਕਲਦਾ। ਤੁਸੀਂ ਸਮਝ ਹੀ ਸਕਦੇ ਹੋ ਕਿ ਜੇ ਕਦੇ ਕੋਈ ਬੀਮਾਰ, ਕਮਜ਼ੋਰ, ਲੰਗੜਾ ਜਾਂ ਬੁੱਢਾ ਰੱਬ ਸਬੱਬੀ ਇਧਰੋਂ ਆ ਲੰਘਦਾ ਤਾਂ ਉਸ ਦਾ ਰੱਬ ਹੀ ਰਾਖਾ ਸੀ। ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਕਠੋਰ ਚਿੱੱਤ ਪੁਰਸ਼ਾਂ ਜਾਂ ਉਨ੍ਹਾਂ ਦੇ ਗੁੰਡੇ ਬਾਲਾਂ ਜਾਂ ਕੁੱਤਿਆਂ ਦਾ ਪਤਾ ਹੁੰਦਾ, ਉਹ ਤਾਂ ਮੀਲਾਂ ਦਾ ਵਲਾ ਮਾਰ ਪਿੰਡ

-੧੨੪-